ਏਡੀਸੀ ਨੇ ਜਿੱਤਿਆ ਮੁਕਾਬਲਾ, ਜ਼ਿਲ੍ਹਾ ਪ੍ਰਸ਼ਾਸ਼ਨ ਨੇ ਦਿੱਤੀਆਂ ਵਧਾਈਆਂ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 17 ਸਤੰਬਰ 2022 : ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਚੱਲ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ” ਵਿੱਚ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ 50 ਸਾਲਾਂ ਤੋਂ ਉੱਪਰ ਖੇਡ ਮੁਕਾਬਲੇ ਦੇਖਣਯੋਗ ਸਨ, ਜਿਨ੍ਹਾਂ ਅਫਸਰਾਂ ਨੇ ਇੱਕ ਦੂਜੇ ਤੋਂ ਮੈਚ ਜਿੱਤਣ ਲਈ ਪਿਛਲੇ ਇੱਕ ਹਫਤੇ ਤੋਂ ਤਿਆਰੀ ਕਰਕੇ ਅੱਡੀ ਚੋਟੀ ਦਾ ਜੋਰ ਲਗਾਇਆ ਅਤੇ ਕਈ ਮੈਦਾਨ ਜਿੱਤ ਗਏ ਅਤੇ ਕਈ ਹਾਰ ਗਏ।
ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਏਡੀਸੀ ਜਰਨਲ ਉਪਕਾਰ ਸਿੰਘ ਆਈਏਐੱਸ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਜੀਵ ਕੁਮਾਰ ਗੋਇਲ, ਡਿਪਟੀ ਡੀ.ਈ.ਓ (ਐਲੀਮੈਂਟਰੀ) ਗੁਰਲਾਭ ਸਿੰਘ ਨੇ 50 ਸਾਲਾਂ ਤੋਂ ਉੱਪਰ ਦੇ ਵਰਗ ਦੇ ਖੇਡ ਮੁਕਾਬਲਿਆਂ ਅਤੇ ਟੇਬਲ ਟੈਨਿਸ ਵਿੱਚ ਭਾਗ ਲਿਆ ਅਤੇ ਖੇਡ ਮੁਕਾਬਲੇ ਦੌਰਾਨ ਮੌਕੇ ’ਤੇ ਖੜ੍ਹੇ ਨੌਜਵਾਨ ਲੜਕੇ-ਲੜਕੀਆਂ ਨੇ ਮੈਚ ਦਾ ਖੂਬ ਆਨੰਦ ਮਾਣਿਆ। ਇਨ੍ਹਾਂ ਅਧਿਕਾਰੀਆਂ ਦੀ ਖੇਡ ਨੇ ਮੁੜ ਪਿਛਲੇ ਦਿਨ ਚੇਤੇ ਕਰਵਾ ਦਿੱਤੇ। ਉਨ੍ਹਾਂ ਦੱਸਿਆ ਕਿ ਟੇਬਲ ਟੈਨਿਸ ਦੇ ਸਿੰਗਲ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਏ.ਡੀ.ਸੀ ਉਪਕਾਰ ਸਿੰਘ ਅਤੇ ਦੂਸਰਾ ਸਥਾਨ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸੰਜੀਵ ਕੁਮਾਰ, ਤੀਸਰਾ ਸਥਾਨ ਡਿਪਟੀ ਡੀ.ਈ.ਓ (ਐਲੀਮੈਂਟਰੀ) ਗੁਰਲਾਭ ਸਿੰਘ ਨੇ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਇਹ ਅਧਿਕਾਰੀ ਪੰਜਾਬ ਪੱਧਰ ਦੀਆਂ ਖੇਡਾਂ ਵਿੱਚ ਵੀ ਆਪਣੀ ਖੇਡ ਦਾ ਹੁਨਰ ਦਿਖਾਉਣਗੇ।

ਟੇਬਲ ਟੈਨਿਸ ਮੁਕਾਬਲੇ ਵਿੱਚ ਜੇਤੂ ਰਹਿਣ ਤੇ ਡਿਪਟੀ ਕਮਿਸ਼ਨਰ ਮਾਨਸਾ ਬਲਦੀਪ ਕੌਰ, ਐੱਸ.ਐੱਸ.ਪੀ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਟੀ ਬੈਨਿਥ, ਐੱਸ.ਪੀ.(ਡੀ) ਬਾਲ ਕਿ੍ਰਸ਼ਨ, ਐੱਸ.ਡੀ.ਐੱਮ ਸਰਦੂਲਗੜ੍ਹ ਪੂਨਮ ਸਿੰਘ, ਐੱਸ.ਡੀ.ਐੱਮ ਮਾਨਸਾ ਹਰਜਿੰਦਰ ਸਿੰਘ ਜੱਸਲ, ਡੀ.ਐੱਸ.ਪੀ ਬੂਟਾ ਸਿੰਘ ਨੇ ਏ.ਡੀ.ਸੀ ਉਪਕਾਰ ਸਿੰਘ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਸੁਭਾਸ਼ ਮਸੀਹ, ਬਲਵਿੰਦਰ ਸਿੰਘ ਬੋਹਾ, ਸਤੀਸ਼ ਕੁਮਾਰ, ਹਰਪ੍ਰੀਤ ਸਿੰਘ ਪੀਟੀਈ, ਸਮਨਜੀਤ ਸਿੰਘ ਬੱਬੀ, ਜੂਡੋ ਕੋਚ ਸ਼ਾਲੂ, ਗੁਰਦੀਪ ਸਿੰਘ ਡੀਐੱਮ ਮੌਜੂਦ ਸਨ।