ਬਾਸਕਿਟਬਾਲ ਅੰਡਰ-17 ਲੜਕੀਆਂ ਵਿਚ ਸਰਦੂਲਗੜ੍ਹ ਨੇ ਭੇੈਣੀਬਾਘਾ ਨੂੰ ਅਤੇ ਭੈਣੀਬਾਘਾ ਨੇਠੂਠਿਆਂਵਾਲੀ ਨੂੰ ਹਰਾਇਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 16 ਸਤੰਬਰ 2022 : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਬਾਸਕਿਟਬਾਲ ਵੱਖ ਵੱਖ ਉਮਰ ਵਰਗ ਵਿਚ ਖਿਡਾਰੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਬਾਸਕਿਟਬਾਲ ਅੰਡਰ-17 ਲੜਕੀਆਂ ਵਿਚ ਸਰਦੂਲਗੜ੍ਹ ਨੇ ਭੇੈਣੀਬਾਘਾ ਨੂੰ ਅਤੇ ਭੈਣੀਬਾਘਾ ਨੇ ਠੂਠਿਆਂਵਾਲੀ ਨੂੰ ਹਰਾਇਆ। ਇਸੇ ਤਰ੍ਹਾਂ ਭਾਈ ਦੇਸਾ ਦੀ ਟੀਮ ਨੇ ਡੀ.ਏ.ਵੀ. ਸਕੂਲ ਬੁਢਲਾਡਾ ਨੂੰ ਹਰਾਇਆ ਅਤੇ ਭੈਣੀਬਾਘਾ ਨੇ ਭਾਈ ਦੇਸਾ ਦੀ ਟੀਮ ਨੂੰ ਹਰਾਇਆ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਡਰ-21 ਲੜਕਿਆਂ ਵਿਚ ਭੈਣੀਬਾਘਾ ਦੀ ਟੀਮ ਨੇ ਡੀ.ਏ.ਵੀ. ਸਕੂਲ ਬੁਢਲਾਡਾ ਅਤੇ ਠੂਠਿਆਂਵਾਲੀ ਨੂੰ ਹਰਾ ਕੇ ਜਿੱਤ ਦਰਜ ਕੀਤੀ।