Visitor : Visitor

ਮਨਪ੍ਰੀਤ ਬਾਦਲ ਤੋਂ ਕਾਂਗਰਸ ਨੇ ਖਿੱਚੇ ਹੱਥ ! ਵੜਿੰਗ ਵੱਲੋਂ ਜਾਰੀ ਕੀਤੀ ਲਿਸਟ ਚੋਂ ਮਨਪ੍ਰੀਤ ਤੇ ਖਹਿਰਾ ਦਾ ਨਾਂ ਗਾਇਬ  

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਚੰਡੀਗੜ੍ਹ, 14 ਸਤੰਬਰ 2022 : ਲੱਗਦਾ ਹੈ ਕਿ  ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਨਾਰਾ ਕਰ ਲਿਆ ਹੈ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ 172 ਮੈਂਬਰਾਂ ਦੀਆਂ ਲਿਸਟ ਕੁੱਝ ਅਜਿਹਾ ਹੀ ਦਰਸ਼ਾ ਰਹੀ ਹੈ ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਇਸ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਚੰਡੀਗੜ੍ਹ, 14 ਸਤੰਬਰ 2022 : ਲੱਗਦਾ ਹੈ ਕਿ  ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਨਾਰਾ ਕਰ ਲਿਆ ਹੈ । ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ 172 ਮੈਂਬਰਾਂ ਦੀਆਂ ਲਿਸਟ ਕੁੱਝ ਅਜਿਹਾ ਹੀ ਦਰਸ਼ਾ ਰਹੀ ਹੈ ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਇਸ ਵਿੱਚ  ਨਹੀਂ ਹੈ ।ਦੂਜੇ ਪਾਸੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਦੇ ਖਿਲਾਫ ਆਪਣੇ ਬੇਟੇ ਨੂੰ ਚੋਣ ਲੜਵਾਉਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸੂਬਾ ਕਾਂਗਰਸ ਕਮੇਟੀ ‘ਚ ਥਾਂ ਦਿੱਤੀ ਗਈ ਹੈ ।ਇਸ ਲਿਸਟ ਨੂੰ ਸੋਨੀਆ ਗਾਂਧੀ ਵਲੋਂ ਹਰੀ ਝੰਡੀ ਦਿੱਤੀ ਗਈ ਹੈ ।

ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਵਿਚਕਾਰ ਆਪਸੀ ਖਿੱਚੋਤਾਨ ਕਿਸੇ ਤੋਂ ਭੁੱਲੀ ਨਹੀਂ ਹੈ । ਚੋਣਾਂ ਦੌਰਾਨ ਰਾਜਾ ਵੜਿੰਗ ਵਲੋਂ ਮਨਪ੍ਰੀਤ ‘ਤੇ ਵਿਰੋਧੀਆਂ ਦਾ ਸਾਥ ਦੇਣ ਦੇ ਇਲਜ਼ਾਮ ਲਗਾਏ ਗਏ ਸਨ ।ਹੁਣ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ‘ਤੇ ਵਿਰਾਜਮਾਨ ਹਨ । ਸੋ ਇਸ ਨਵੀਂ ਲਿਸਟ ਨੂੰ ਸਿਆਸੀ ਬਦਲੇ ਵਜੋਂ ਵੀ ਵੇਖਿਆ ਜਾ ਰਿਹਾ ਹੈ ।

ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਭਾਰਤ ਭੂਸ਼ਨ ਆਸ਼ੂ ਦਾ ਸਾਥ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ । ਖਹਿਰਾ ਨੇ ਪਾਰਟੀ ਵਲੋਂ ਕੀਤੇ ਗਏ ਪ੍ਰਦਰਸ਼ਨਾ ਨੂੰ ਗਲਤ ਦੱਸਿਆ ਸੀ ।ਖਹਿਰਾ ਦਾ ਤਰਕ ਸੀ ਕਿ ਜੇਕਰ ਆਸ਼ੂ ਸੱਚੇ ਹਨ ਤਾਂ ਉਹ ਖੁਦ ਬਚ ਜਾਣਗੇ । ਖਹਿਰਾ ਮੁਤਾਬਿਕ ਉਨ੍ਹਾਂ ਨੇ ਵੀ ਕਈ ਝੂਠੇ ਪਰਚੇ ਝੱਲੇ ਹਨ ਅਤੇ ਜੇਲ੍ਹ ਦੀ ਹਵਾ ਖਾਧੀ ਹੈ । ਖਹਿਰਾ ਦੇ ਤਰਕ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਲੈ ਛਿੜ ਰਹੀਆਂ ਚਰਚਾਵਾਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਫਿਲਹਾਲ ਖਹਿਰਾ ਦੇ ਨਾਂ ਤੇ ਵੀ ਬ੍ਰੇਕ ਲਗਾ ਦਿੱਤੀ ਹੈ।

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਵੀ ਪੰਜਾਬ ਕਾਂਗਰਸ ਚ ਥਾਂ ਦਿੱਤੀ ਗਈ ਹੈ ।ਰਾਣਾ ਨੇ ਕਾਂਗਰਸ ਪਾਰਟੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਆਪਣੇ ਬੇਟੇ ਨੂੰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਲੜਵਾ ਕੇ ਕਾਂਗਰਸ ਦੀ ਸੀਟ ਹਰਵਾਈ ਸੀ ।ਤਤਕਾਲੀ ਪ੍ਰਧਾਨ ਨਵਜੋਤ ਸਿੱਧੂ ਤਾਂ ਰਾਣਾ ਖਿਲਾਫ ਕਾਰਵਾਈ ਦੀ ਗੱਲ ਕਰਦੇ ਰਹੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ । ਪਾਰਟੀ ਨੇ ਕਾਰਵਾਈ ਕਰਨ ਦੀ ਥਾਂ ਵਿਧਾਨ ਸਭਾ ਸੀਟ ਜਿੱਤਣ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਕਾਰਜਕਾਰਣੀ ‘ਚ ਥਾਂ ਦਿੱਤੀ ਹੈ ।

Leave a Reply

Your email address will not be published. Required fields are marked *

Visitor : Visitor