Visitor : Visitor

ਮੌੜ ਮੰਡੀ ਵਿੱਚ ਸਮੂਹ ਧਾਰਿਮਕ ਸੰਸਥਾਵਾਂ ਵੱਲੋਂ  ਸਾਂਝੇ ਤੌਰ ਤੇ  ਮਨਾਇਆ ਗਿਆ ਗਣੇਸ਼ ਚਤਰੁਥੀ ਦਿਵਸ

ਤਿਉਹਾਰਾਂ ਨੂੰ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ :  ਡਾ.ਕੁਲਦੀਪ ਕੌਰ ਘੰਡ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮੌੜ ਮੰਡੀ , 10 ਸਤੰਬਰ 2022 :   ਮੌੜ ਮੰਡੀ ਨਿਵਾਸੀਆਂ ਵੱਲੋਂ ਗਣਪਤੀ ਜੀ ਦੀਆਂ ਮੂਰਤੀਆਂ ਦਾ ਵਿਸਰਜਨ ਮਹਾਂਉਤਸਵ ਸਾਂਝੇ ਤੌਰ ਤੇ ਵੱਡੇ ਰੂਪ ਵਿੱਚ ਬੜੀ ਸ਼ਰਧਾਂ ਨਾਲ ਮਨਾਇਆ ਗਿਆ।ਸ਼੍ਰੀ ਗਣੇਸ਼ ਉਤਸਵ ਕਮੇਟੀ ਸਨਾਤਨ…

ਤਿਉਹਾਰਾਂ ਨੂੰ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ :  ਡਾ.ਕੁਲਦੀਪ ਕੌਰ ਘੰਡ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮੌੜ ਮੰਡੀ , 10 ਸਤੰਬਰ 2022 :   ਮੌੜ ਮੰਡੀ ਨਿਵਾਸੀਆਂ ਵੱਲੋਂ ਗਣਪਤੀ ਜੀ ਦੀਆਂ ਮੂਰਤੀਆਂ ਦਾ ਵਿਸਰਜਨ ਮਹਾਂਉਤਸਵ ਸਾਂਝੇ ਤੌਰ ਤੇ ਵੱਡੇ ਰੂਪ ਵਿੱਚ ਬੜੀ ਸ਼ਰਧਾਂ ਨਾਲ ਮਨਾਇਆ ਗਿਆ।ਸ਼੍ਰੀ ਗਣੇਸ਼ ਉਤਸਵ ਕਮੇਟੀ ਸਨਾਤਨ ਧਰਮਸ਼ਾਲਾ ਮੌੜ ਮੰਡੀ, ਸ਼੍ਰੀ ਗੌਰੀ ਗਨੇਸ਼ ਕਾਵੜ ਸੰਘ, ਸ਼੍ਰੀ ਕ੍ਰਿਸ਼ਨਾ ਮੰਦਰ ਮੌੜ ਮੰਡੀ, ਗੀਤਾ ਭਵਨ ਸੁਸਾਇਟੀ,ਬਾਲਾ ਜੀ ਮੰਦਰ ਅਤੇ ਬੰਗਾਲੀ ਬਾਬਾ ਕੁਟੀਆ ਵੱਲੋਂ  ਗਨੇਸ਼ ਵਿਸਰਜਨ ਤੋਂ ਪਹਿਲਾਂ ਸ਼ੋਭਾ ਯਾਤਰਾ ਦੀ ਸ਼ੁਰੂਆਤ ਕ੍ਰਿਸ਼ਨਾ ਮੰਦਰ ਤੋਂ ਕੀਤੀ ਗਈ।

ਜਿਸ ਵਿੱਚ ਜੋਤੀ ਪ੍ਰਚੰਡ ਕਰਨ ਦੀ ਰਸਮ ਸਮਾਜ ਸੇਵੀ ਡਾ.ਕੁਲਦੀਪ ਕੌਰ ਘੰਡ ਵੱਲੋਂ ਕੀਤੀ ਗਈ।ਉਹਨਾਂ ਕਿਹਾ ਕਿ ਸ਼੍ਰੀ ਗਣੇਸ਼ ਜੀ ਹਰ ਵਿਅਕਤੀ ਦੀਆਂ ਮਨੋਕਾਮਨਾਵਾਂ ਪੂਰੀ ਕਰਦੇ ਹਨ ਉਹਨਾਂ ਦੱਸਿਆ ਕਿ ਪਿਛਲੇ ਦਸ ਦਿਨਾਂ ਤੋਂ ਰੋਜ਼ਾਨਾ ਗਣੇਸ਼ ਜੀ ਦੇ ਭਗਤਾਂ ਵੱਲੋਂ ਸਵੇਰੇ ਸ਼ਾਮ ਉਹਨਾਂ ਦੀ ਯਾਦ ਵਿੱਚ ਪੂਜਣ ਅਤੇ ਆਰਤੀ ਕੀਤੀ ਜਾਂਦੀ ਸੀ ਅਤੇ ਅੱਜ ਬੜੀ ਸ਼ਰਧਾ ਨਾਲ ਸਮੂਹ ਭਜਨ ਮੰਡਲੀਆਂ ਅਤੇ ਧਾਰਿਮਕ ਸੰਸਥਾਵਾਂ ਵੱਲੋਂ ਗਣੇਸ਼ ਜੀ ਦਾ ਵਿਸਰਜਨ ਬੜੀ ਸ਼ਰਧਾ ਭਾਵ ਨਾਲ ਕੀਤਾ ਗਿਆ।

ਵੱਖ ਵੱਖ ਧਾਰਿਮਕ ਸੰਸ਼ਥਾਵਾਂ ਦੇ ਸੇਵਾਦਾਰ ਜਿੰਨਾਂ ਵਿੱਚ ਜੀਵਨ ਗੋਰਾ,ਆਮ ਆਦਮੀ ਪਾਰਟੀ ਆਗੂ ਪ੍ਰਦੀਪ ਦੀਪਾ,ਗੋਪਾਲ ਸਿੰਘ ਅਤੇ ਬਿਟੂ ਹਲਵਾਈ ਵੱਲੋਂ ਦੱਸਿਆ ਕਿ ਬੇਸ਼ੱਕ ਪਹਿਲਾਂ ਗਣੇਸ਼ ਚਤਰੁਥੀ ਸਾਊਥ ਦੇ ਮਹਾਂਰਾਸ਼ਟਰ ਜਾਂ ਕਰਨਾਟਕਾ ਗੁਜਰਾਤ ਵਿੱਚ ਹੀ ਮਨਾਈ ਜਾਂਦੀ ਸੀ ਪਰ ਹੁਣ ਦੇਸ਼ ਦੇ ਸਾਰੇ ਰਾਜਾਂ ਵਿੱਚ ਹੀ ਲੋਕਾਂ ਵੱਲੋਂ ਗਣੇਸ਼ ਪੂਜਾ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ ਅਤੇ ਸਾਡੇ ਵੱਲੋਂ ਵੀ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਪੰਦਰਾਂ ਸਾਲਾਂ ਤੋਂ ਸ਼ਰਧਾ ਨਾਲ ਗਣੇਸ਼ ਜੀ ਨੂੰ ਯਾਦ ਕੀਤਾ ਜਾਂਦਾ ਹੇ ।ਉਹਨਾਂ ਕਿਹਾ ਕਿ ਮੌੜ ਮੰਡੀ ਵਿੱਚ ਹਰ ਤਿਉਹਾਰ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਸਮੂਹ ਸੰਸਥਾਵਾਂ ਵੱਲੋਂ ਇਸ ਮੌਕੇ ਸਮੂਹ ਭਗਤਾਂ ਵੱਲੋਂ ਰੰਗ ਗੁਲਾਲ ਖੇਡ ਕੇ ਖੁਸ਼ੀ ਦਾ ਪਗ੍ਰਟਾਵਾ ਕੀਤਾ ਗਿਆ ਤੇ ਸ਼ਾਮ ਨੂੰ ਮੌੜ ਖੁਰਦ ਦੇ ਰਜਬਾਹਾ ਵਿੱਚ ਗਣੇਸ਼ ਜੀ ਨੂੰ ਇਹ ਕਹਿੰਦੇ ਹੋਏ ਵਿਸਰਜਨ ਕੀਤਾ ਗਿਆ ਕਿ ਗਣਪਤੀ ਬੱਪਾ ਮੋਰੀਆ ਅਗਲੇ ਬਰਸ ਤੂੰ ਫਿਰ ਆ ਦੇ ਨਾਹਰੇ ਨਾਲ ਅਸਮਾਨ ਗੂੰਜ ਉੱਠਿਆ ਅਤੇ ਗਣੇਸ਼ ਭਗਤ ਬੜੀ ਭਾਵਕੁਤਾ ਨਾਲ ਵਾਪਸ ਘਰਾਂ ਨੂੰ ਆਏ।ਇਸ ਮੌਕੇ ਸਮੂਹ ਸੰਸਥਾਵਾਂ ਵਲੋਂ ਮੁੱਖ ਮਹਿਮਾਨ ਡਾ ਕੁਲਦੀਪ ਕੌਰ ਘੰਡ ਨੂੰ ਸਨਮਾਨਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *

Visitor : Visitor