Visitor : Visitor

ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸੋੋਸ਼ਲ ਮੀਡੀਆਂ ਤੇ ਧਮਕੀਆਂ ਦੇਣ ਵਾਲੇ ਨੂੰ ਟਰੇਸ ਕਰਕੇ ਕੀਤਾ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 7 ਸਤੰਬਰ 2022 : ਐੱਸਐੱਸਪੀ ਮਾਨਸਾ ਗੌਰਵ ਤੂਰਾ ਵੱਲੋਂ ਡਾ. ਬਾਲ ਕ੍ਰਿਸ਼ਨ ਸਿੰਗਲਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਾਮਵਰ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਨੂੰ ਸੋਸ਼ਲ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 7 ਸਤੰਬਰ 2022 : ਐੱਸਐੱਸਪੀ ਮਾਨਸਾ ਗੌਰਵ ਤੂਰਾ ਵੱਲੋਂ ਡਾ. ਬਾਲ ਕ੍ਰਿਸ਼ਨ ਸਿੰਗਲਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਾਮਵਰ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌੌਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਨੂੰ ਸੋਸ਼ਲ ਮੀਡੀਆ ਤੇ ਜਾਨੋ ਮਾਰਨ ਦੀਆ ਧਮਕੀਆਂ ਮਿਲੀਆ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 222 ਮਿਤੀ 06.09.2022 ਅ/ਧ 384, 506 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਮਾਨਸਾ ਪੁਲਿਸ ਨੇ ਇਸ ਗੁੱਥੀ ਨੂੰ ਸਲਝਾਉਦੇ ਹੋੋਏ ਮੁਕੱਦਮੇ  ਨੂੰ ਟਰੇਸ ਕਰਕੇ ਦੋਸ਼ੀ ਮਹੀਪਾਲ ਪੁੱਤਰ ਓਮਾ ਰਾਮ ਵਾਸੀ ਕਾਕੇਲਵ ਫਿਟਕਾਸੀ ਜਿਲ੍ਹਾ  ਜੋਧਪੁਰ (ਰਾਜਸਥਾਨ) ਨੂੰ ਗ੍ਰਿਫਤਾਰ ਕਰਨ ਅਤੇ ਵਰਤੇ ਗਏ 2 ਮੋਬਾਇਲ ਫੋਨਾਂ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01.9.2022 ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੂਸਾ ਜਿਲ੍ਹਾ  ਮਾਨਸਾ ਦੀ ਈਮੇਲ ਆਈਡੀ  info@sidhumoosewala.net ਤੇ  ਕਿਸੇ ਨਾਮਲੂਮ ਵੱਲੋੋਂ ਧਮਕੀ ਭਰੀ ਪੋਸਟ ਪਾਈ ਗਈ ਸੀ। ਜਿਸਤੇ ਉਕਤ ਮੁਕੱਦਮਾ ਦਰਜ਼ ਰਜਿਸਟਰ ਕਰਕੇੇ ਟੈਕਨੀਕਲ ਮੱਦਦ ਹਾਸਲ ਕਰਕੇ ਦਿੱਲੀ ਪੁਲਿਸ ਨਾਲ ਤਾਲਮੇਲ ਕਰਕੇ ਦੋਸ਼ੀ ਮਹੀਪਾਲ ਪੁੱਤਰ ਓਮਾ ਰਾਮ ਵਾਸੀ ਕਾਕੇਲਵ ਫਿਟਕਾਸੀ ਜਿਲ੍ਹਾ  ਜੋਧਪੁਰ (ਰਾਜਸਥਾਨ) ਨੂੰ 2 ਮੋਬਾਇਲ ਫੋਨ ਓਪੋ ਕੰਪਨੀ ਸਮੇਤ ਦਿੱਲੀ ਦੇ ਏਰੀਆ ਬਹਾਦਰਗੜ ਤੋਂ ਅੱਜ ਮਿਤੀ 07.09.2022 ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੁਲਜਿਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਦੋਸ਼ੀ ਮਹੀਪਾਲ ਨੇ ਏਜੇ ਬਿਸ਼ਨੋਈ ਨਾਮ ਤੋੋਂ ਇੰਸਟਾਗ੍ਰਾਮ ਤੇ ਆਈਡੀ ਬਣਾਈ ਸੀ। ਇਹ ਮੁਲਜ਼ਮ ਜੋ ਸੋਪੂ ਗਰੁੱਪ ਨੂੰ ਫਾਲੋ ਕਰਦਾ ਹੈ, ਜਿਸਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਅਤੇ ਇੰਸਟਾਗ੍ਰਾਮ ਤੇ ਆਪਣੇ ਫਾਲੋਵਰ ਵਧਾਉਣ ਲਈ ਇਹ ਪੋਸਟ ਪਾਈ ਹੋਣ ਬਾਰੇ ਪਤਾ ਲੱਗਾ ਹੈ। ਜਿਸ ਕਿਸੇ ਦੀ ਵੀ ਸਮੂਲੀਅਤ ਸਾਹਮਣੇ ਆਈ, ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor