2198 ਸਿਗਨੇਚਰ ਕੈਪਸੂਲ, 280 ਨਸ਼ੀਲੀ ਗੋਲੀਆਂ, 150 ਲੀਟਰ ਲਾਹਣ, 56 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਅਤੇ 22 ਨਸ਼ੀਲੀ ਸੀਸ਼ੀਆਂ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 30 ਅਗਸਤ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੁਢਲਾਡਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਭੋਲਾ ਸਿੰਘ ਵਾਸੀ ਆਲਮਪੁਰ (ਥਾਣਾ ਲਹਿਰਾ) ਅਤੇ ਸੰਦੀਪ ਸਿੰਘ ਉਰਫ ਵਿੱਕੀ ਪੁੱਤਰ ਭੂਰਾ ਸਿੰਘ ਵਾਸੀ ਕਿਸ਼ਨਗੜ ਨੂੰ ਕਾਬੂ ਕਰਕੇ 22 ਨਸ਼ੀਲੀ ਸੀਸ਼ੀਆਂ ਮਾਰਕਾ ਵਿਨਸੀਰੈਕਸ ਸਮੇਤ 280 ਨਸ਼ੀਲੀ ਗੋੋਲੀਆਂ ਦੀ ਬਰਾਮਦਗੀ ਹੋਣ ਤੇ ਉਹਨਾਂ ਦੇ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।

ਸ:ਥ: ਭਗਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਨੀਵਾਲ ਸਮੇਤ ਪੁਲਿਸ ਪਾਰਟੀ ਵੱਲੋੋਂ ਜਿਲ੍ਹਾ ਡਰੱਗ ਕੰਟਰੋਲ ਅਫਸਰ ਮਾਨਸਾ ਸੀਸ਼ਨ ਕੁਮਾਰ ਮਿੱਤਲ ਦੀ ਹਾਜ਼ਰੀ ਵਿੱਚ ਦੀਪ ਮੈਡੀਕੋਜ ਬਹਿਨੀਵਾਲ ਦੀ ਸਰਚ ਉਪਰੰਤ 2198 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਹੋਣ ਤੇ ਮੈਡੀਕੋਜ ਦੇ ਮਾਲਕ ਰੁਪੇਸ਼ ਸਿੰਗਲਾ ਪੁੱਤਰ ਰੂਪ ਚੰਦ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188 ਹਿੰ:ਦੰ: ਤਹਿਤ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਝੁਨੀਰ ਦੇ ਹੌਲਦਾਰ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਿਕੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਚੈਨੇਵਾਲਾ ਨੂੰ ਕਾਬੂ ਕਰਕੇ 150 ਲੀਟਰ ਲਾਹਣ ਬਰਾਮਦ ਕੀਤਾ ਗਿਆ।

ਥਾਣਾ ਸਦਰ ਬੁਢਲਾਡਾ ਦੇ ਹੌਲਦਾਰ ਸੁਖਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਅਨਵਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਚੂਲੜ ਖੁਰਦ ਅਤੇ ਸੁਖਚੈਨ ਸਿੰਘ ਉਰਫ ਸੋਨੀ ਪੁੱਤਰ ਜਗਦੇਵ ਸਿੰਘ ਵਾਸੀ ਸਾਧਨਵਾਸ ਨੂੰ ਕਾਬੂ ਕਰਕੇ 32 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸਹਿਜ਼ਾਦੀ (ਹਰਿਆਣਾ) ਬਰਾਮਦ ਕੀਤੀ ਗਈ।

ਪੁਲਿਸ ਚੌਕੀ ਬਹਿਨੀਵਾਲ (ਥਾਣਾ ਸਦਰ ਮਾਨਸਾ) ਦੇ ਹੌਲਦਾਰ ਗੁਲਾਬ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਰਣਧੀਰ ਪੁੱਤਰ ਭਾਨ ਵਾਸੀ ਖੋਖਰ ਖੁਰਦ ਨੂੰ ਮੋਟਰਸਾਈਕਲ ਹੀਰੋ ਸਪਲੈਂਡਰ ਨੰ:ਪੀਬੀ 10ਸੀਜੈਡ-1807 ਸਮੇਤ ਕਾਬੂ ਕਰਕੇ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਕੀਤੀ ਗਈ।
ਐੱਸਐੱਸਪੀ ਮਾਨਸਾ ਨੇ ਕਿਹਾ ਕਿ ਨਸ਼ਿਆਂ ਅਤੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ।

