ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 31 ਅਗਸਤ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਦੇ ਹੌਲਦਾਰ ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਸੰਜੀਵ ਕੁਮਾਰ ਉਰਫ ਸੋਨੂੰ ਪੁੱਤਰ ਓਮ ਪ੍ਰਕਾਸ਼, ਅਜੇ ਕੁਮਾਰ ਪੁੱਤਰ ਓਮ ਪ੍ਰਕਾਸ਼, ਤਰਸੇਮ ਕੁਮਾਰ ਪੁੱਤਰ ਹਰੀ ਰਾਮ ਅਤੇ ਪੇ੍ਰਮ ਕੁਮਾਰ ਪੁੱਤਰ ਚਿਰੰਜੀ ਲਾਲ ਵਾਸੀਅਨ ਮਾਨਸਾ ਨੂੰ ਤਾਸ਼ ਦੇ ਪੱਤਿਆਂ ਤੇ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਮੌਕੇ ਤੇ ਕਾਬੂ ਕਰਕੇ ਉਹਨਾਂ ਪਾਸੋੋਂ 2200 ਰੁਪਏ ਦੀ ਨਗਦੀ ਜੂਆ ਸਮੇਤ 52 ਪੱਤੇ ਤਾਸ਼ ਦੀ ਬਰਾਮਦਗੀ ਕਰਕੇ ਉਹਨਾਂ ਦੇ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

