ਬਿਉੂਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 29 ਅਗਸਤ 2022 : ਚੰਡੀਗੜ੍ਹ ਨਗਰ ਨਿਗਮ ਦੇ ਦੋ ਅਧਿਕਾਰੀਆਂ ਦੀ ਆਪਸ ਵਿੱਚ ਹੋਈ ਬਹਿਸਬਾਜ਼ੀ ਹੱਥੋਂ ਪਾਈ ਤੱਕ ਪਹੁੰਚ ਗਈ। ਇਸ ਹੱਥੋਂ ਪਾਈ ਵਿੱਚ ਇਕ ਅਧਿਕਾਰੀ ਦੇ ਕੱਪੜੇ ਵੀ ਫਟ ਗਈ ਅਤੇ ਦੂਜੇ ਨੂੰ ਮੁਅੱਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਐਕਸ਼ਨ ਦੇ ਦਫ਼ਤਰ ਵਿੱਚ ਐਸਡੀਓ ਅਰਜੁਨ ਪੁਰੀ ਅਤੇ ਐਕਸ਼ੀਅਨ ਅਨੁਰਾਗ ਬਿਸ਼ਨੋਈ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ਼ ਹੋ ਗਈ, ਬਹਿਸ਼ਬਾਜੀ ਹੱਥੋਂ ਪਾਈ ਤੱਕ ਪਹੁੰਚ ਗਈ। ਇਸ ਦੌਰਾਨ ਐਕਸ਼ਨੀਅਨ ਦੇ ਕੱਪੜੇ ਫਟ ਗਏ। ਇਸ ਤੋਂ ਬਾਅਦ ਐਕਸ਼ੀਅਨ ਵੱਲੋਂ ਪੁਲਿਸ ਨੂੱ ਸ਼ਿਕਾਇਤ ਕੀਤੀ ਗਈ। ਇਸ ਮਾਮਲੇ ਵਿੱਚ ਐਸਡੀਓ ਅਰਜੁਨ ਪੁਰੀ ਨੂੰ ਮੁਅੱਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਮਿਲਦੇ ਹਨ ਅਤੇ ਵੱਡੇ ਅਧਿਕਾਰੀ ਹਨ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਮੇਅਰ ਨੇ ਕਿਹਾ ਕਿ ਬੈਠਾ ਕੇ ਗੱਲ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ।
ਐਸਡੀਓ ਅਰਜੁਨ ਪੁਰੀ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਗੱਲ ਕਰਨ ਗਿਆ ਸੀ। ਉਨ੍ਹਾਂ ਕਿਹਾ ਕਿ ਮੈਨੂੰ ਐਕਸ਼ੀਅਨ ਨੇ ਬਾਹਰ ਜਾਣ ਲਈ ਕਿਹਾ। ਉਨ੍ਹਾਂ ਮੇਰੀ ਪ੍ਰਤੀ ਭੱਦੀ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਮੈਂ ਮਾਰਕੁੱਟ ਨਹੀਂ ਕੀਤੀ।

