ਕੇਜਰੀਵਾਲ ਨੇ ਪੁੱਛਿਆ- ਧੰਦੇ ਦਾ ਮਾਲਕ ਕੌਣ ਹੈ?
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਮਾਮਲੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਲਿਖਿਆ, ‘ਗੁਜਰਾਤ ‘ਚ ਇੰਨੇ ਵੱਡੇ ਪੱਧਰ ‘ਤੇ ਡਰੱਗ ਕੌਣ ਲਿਆ ਰਿਹਾ ਹੈ ? ਇਸ ਧੰਦੇ ਦਾ ਮਾਲਕ ਕੌਣ ਹੈ ? ਸੋਚੋ ਕਿੰਨਾ ਡਰੱਗ ਬਿਨ੍ਹਾਂ ਫੜੇ ਨਿਕਲ ਰਿਹਾ ਹੋਵੇਗਾ। ਕੀ ਇੰਨੇ ਵੱਡੇ ਪੱਧਰ ‘ਤੇ ਡਰੱਗ ਦਾ ਧੰਦਾ ਚੋਟੀ ਦੇ ਲੋਕਾਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਹੈ ? ਤੁਸੀਂ ਦੇਸ਼ ਦੇ ਨੌਜਵਾਨਾਂ ਨੂੰ ਹਨੇਰੇ ਵਿੱਚ ਧੱਕ ਰਹੇ ਹੋ।
गुजरात में इतने बड़े स्तर पे ड्रग्स कौन ला रहा है? इस धंधे का मालिक कौन है? सोचिए कितना रोज़ बिना पकड़े निकल रहा होगा। क्या इतने बड़े स्तर पे ड्रग्स का धंधा टॉप के लोगों की मिलीभगत बिना संभव है? आप देश के युवा को अंधकार में धकेल रहे हैं https://t.co/MkjyveMADV— Arvind Kejriwal (@ArvindKejriwal) August 28, 2022
ਪੰਜਾਬ ਵਿੱਚੋਂ ਫੜੀ ਗਈ ਗੁਜਰਾਤ ਤੋਂ ਆਈ ਹੈਰੋਇਨ
ਇੰਸਪੈਕਟਰ ਜਨਰਲ ਆਫ਼ ਪੁਲਿਸ (ਲੁਧਿਆਣਾ ਖੇਤਰ) ਐਸਪੀਐਸ ਪਰਮਾਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਦੀ ਟੀਮ ਨੇ ਇੱਕ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਐਸਬੀਐਸ ਨਗਰ ਦੇ ਮਾਹਲਾ ਬਾਈਪਾਸ ‘ਤੇ ਇੱਕ ਟਰੱਕ ਨੂੰ ਰੋਕਿਆ। ਪੁਲਿਸ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਲੈਣ ‘ਤੇ ਗੱਡੀ ਦੇ ਟੂਲ ਬਾਕਸ ‘ਚ ਛੁਪਾ ਕੇ ਰੱਖੀ ਗਈ 38 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਈਵਰ ਤੇ ਉਸ ਦੇ ਸਾਥੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਰਾਮ ਤੇ ਬਿੱਟੂ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੁਲਵਿੰਦਰ ਨੇ ਦੱਸਿਆ ਕਿ ਰਾਜੇਸ਼ ਨੇ ਉਸ ਨੂੰ ਗੁਜਰਾਤ ਦੇ ਭੁਜ ਤੋਂ ਹੈਰੋਇਨ ਲਿਆਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਉਹ ਜਨਵਰੀ ਮਹੀਨੇ ਸ੍ਰੀਨਗਰ ਤੋਂ 30 ਕਿਲੋ ਹੈਰੋਇਨ ਲੈ ਕੇ ਆਇਆ ਸੀ। ਪੁਲਿਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਦਿੱਲੀ ਤੋਂ ਇੱਕ ਕਿਲੋ ਹੈਰੋਇਨ ਵੀ ਲੈ ਕੇ ਆਇਆ ਸੀ। ਪੁਲਿਸ ਅਨੁਸਾਰ ਰਾਜੇਸ਼ ਅਤੇ ਸੋਮਨਾਥ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਸਮੁੰਦਰ ਰਸਤੇ ਗੁਜਰਾਤ ਲਿਆਂਦੀ ਗਈ ਸੀ ਡਰੱਗ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਸ਼ਾ ਤਸਕਰ ਰਾਜੇਸ਼ ਸੋਨੂੰ ਆਪਣੇ ਸਾਥੀਆਂ ਸੋਮਨਾਥ ਬਿੱਕੂ, ਕੁਲਵਿੰਦਰ ਕਿੰਦਾ ਤੇ ਬਿੱਟੂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ। ਉਹ ਬਾਹਰੋਂ ਹੈਰੋਇਨ ਟਰੱਕ ਵਿੱਚ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ। ਇਹ ਡਰੱਗ ਸਮੁੰਦਰੀ ਰਸਤੇ ਗੁਜਰਾਤ ਦੇ ਭੁਜ ਤੱਕ ਲਿਆਂਦੀ ਗਈ ਸੀ ਤੇ ਉਥੋਂ ਟਰੱਕ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ।

