Visitor : Visitor
,

ਗੋਰਾਇਆ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਗੋਰਾਇਆ – ਥਾਣਾ ਗੋਰਾਇਆ ਸਾਹਮਣੇ ਬਣੀ ਪੁਲੀ ਹੇਠੋਂ ਨਿਕਲਣ ਲੱਗੇ ਐਕਟਿਵਾ ਸਵਾਰ ਪਰਿਵਾਰ ਨੂੰ ਫਿਲੌਰ ਤੋਂ ਗੋਰਾਇਆ ਨੂੰ ਆ ਰਹੀ ਬੱਸ ਨੇ ਆਪਣੀ ਲਪੇਟ ’ਚ ਲੈ ਲਿਆ। ਇਸ ਦੌਰਾਨ ਬੱਸ ਐਕਟਿਵਾ ਨੂੰ ਕਾਫ਼ੀ ਦੂਰ ਘਸੀਟਦੇ ਹੋਏ ਲੈ ਗਈ। ਇਸ ਹਾਦਸੇ ਵਿਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਔਰਤ ਇਕ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਗੋਰਾਇਆ – ਥਾਣਾ ਗੋਰਾਇਆ ਸਾਹਮਣੇ ਬਣੀ ਪੁਲੀ ਹੇਠੋਂ ਨਿਕਲਣ ਲੱਗੇ ਐਕਟਿਵਾ ਸਵਾਰ ਪਰਿਵਾਰ ਨੂੰ ਫਿਲੌਰ ਤੋਂ ਗੋਰਾਇਆ ਨੂੰ ਆ ਰਹੀ ਬੱਸ ਨੇ ਆਪਣੀ ਲਪੇਟ ’ਚ ਲੈ ਲਿਆ। ਇਸ ਦੌਰਾਨ ਬੱਸ ਐਕਟਿਵਾ ਨੂੰ ਕਾਫ਼ੀ ਦੂਰ ਘਸੀਟਦੇ ਹੋਏ ਲੈ ਗਈ। ਇਸ ਹਾਦਸੇ ਵਿਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਔਰਤ ਇਕ ਲੜਕੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਹਨ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਐਕਟਿਵਾ ਸਵਾਰ ਪਰਿਵਾਰ ਜਗਤਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕੁਤਬੇਵਾਲ ਆਪਣੇ ਰਿਸ਼ਤੇਦਾਰਾਂ ਦੇ ਜਾ ਰਹੇ ਸਨ।

ਇਸ ਹਾਦਸੇ ਵਿਚ ਗੋਰਾਇਆ ਪੁਲਿਸ ਦੀ ਕਾਰਗੁਜ਼ਾਰੀ ਬੇਹੱਦ ਹੀ ਢਿੱਲੀ ਸਾਹਮਣੇ ਆਈ ਹੈ। ਥਾਣੇ ਦੇ ਨੇੜੇ ਹੀ ਵਾਪਰੇ ਇਸ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਨੂੰ ਪੁਲਿਸ ਨੂੰ 20 ਤੋਂ 25 ਮਿੰਟ ਲੱਗੇ, ਜਦਕਿ ਲੋਕ ਖ਼ੁਦ ਥਾਣੇ ਜਾ ਕੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਕੇ ਆਏ ਸਨ। ਪੁਲਿਸ ਨੂੰ ਜ਼ਖ਼ਮੀਆਂ ਨੂੰ ਲਿਜਾਣ ਲਈ ਆਪਣੀ ਗੱਡੀ ਲਿਆਉਣ ਦੀ ਅਪੀਲ ਵੀ ਕਰਕੇ ਆਏ ਸਨ ਪਰ ਪੁਲਸ ਪ੍ਰਸ਼ਾਸਨ ਨਾ ਤਾਂ ਆਪਣੀ ਗੱਡੀ ਲੈ ਕੇ ਸਮੇਂ ’ਤੇ ਮੌਕੇ ’ਤੇ ਪਹੁੰਚਿਆ ਤੇ ਨਾ ਹੀ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ। ਜਿਸ ਤੋਂ ਬਾਅਦ ਲੋਕ ਖ਼ੁਦ ਹੀ ਜ਼ਖ਼ਮੀਆਂ ਨੂੰ ਆਪਣੀ ਐਕਟਿਵਾ, ਮੋਟਰਸਾਈਕਲ ਅਤੇ ਰਾਹ ਜਾਂਦੇ ਥ੍ਰੀ-ਵ੍ਹੀਲਰ ਨੂੰ ਰੋਕ ਕੇ ਉਸ ’ਚੋਂ ਸਵਾਰੀਆਂ ਨੂੰ ਉਤਾਰ ਹਸਪਤਾਲ ’ਚ ਲੈ ਕੇ ਗਏ ਪਰ ਹਸਪਤਾਲ ਪਹੁੰਚਦੇ ਹੀ ਨੌਜਵਾਨ ਦੀ ਮੌਤ ਹੋ ਗਈ।

ਮੌਕੇ ’ਤੇ ਮੌਜੂਦ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਸੀ ਕਿ ਜੇਕਰ ਸਮੇਂ ਰਹਿੰਦੇ ਪੁਲਿਸ ਮੁਲਾਜ਼ਮ ਆਪਣੀ ਗੱਡੀ ਲੈ ਕੇ ਆ ਜਾਂਦੇ ਤਾਂ ਨੌਜਵਾਨ ਨੂੰ ਸਮਾਂ ਰਹਿੰਦਿਆਂ ਹਸਪਤਾਲ ਲਿਜਾਇਆ ਜਾ ਸਕਦਾ ਸੀ ਤੇ ਉਸ ਦੀ ਜਾਨ ਬਚ ਸਕਦੀ ਸੀ। ਇਸ ਦੌਰਾਨ ਮੌਕੇ ’ਤੇ ਪਹੁੰਚੇ ਸਬ-ਇੰਸਪੈਕਟਰ ਵੱਲੋਂ ਲੋਕਾਂ ਅਤੇ ਮੀਡੀਆ ਕਰਮਚਾਰੀਆਂ ਨਾਲ ਵੀ ਬਦਸਲੂਕੀ ਕੀਤੀ ਗਈ।

Leave a Reply

Your email address will not be published. Required fields are marked *

Visitor : Visitor