Visitor : Visitor
,

ਐਨਡੀਪੀਐਸ ਐਕਟ ਦੇ ਕੇਸ ਵਿੱਚ ਭਗੌੜਾ ਮੁਲਜ਼ਮ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 27 ਅਗਸਤ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ  ਭਗੌੜੇ ਮੁਲਜ਼ਮ ਸਬੀਰ ਅਜਮੇਰੀ ਪੁੱਤਰ ਨੂਰ ਮੁਹੰਮਦ ਵਾਸੀ ਕਚਨਾਰਾ ਜਿਲ੍ਹਾ ਪ੍ਰਤਾਪਗੜ (ਰਾਜਸਥਾਨ), ਜਿਸਦੇ ਵਿਰੁੱਧ ਮੁਕੱਦਮਾ ਨੰਬਰ 47 ਮਿਤੀ 08.06.2014 ਅ/ਧ 21/ 61/85 ਐਨਡੀਪੀਐਸ ਐਕਟ ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਅਦਾਲਤ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 27 ਅਗਸਤ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ  ਭਗੌੜੇ ਮੁਲਜ਼ਮ ਸਬੀਰ ਅਜਮੇਰੀ ਪੁੱਤਰ ਨੂਰ ਮੁਹੰਮਦ ਵਾਸੀ ਕਚਨਾਰਾ ਜਿਲ੍ਹਾ ਪ੍ਰਤਾਪਗੜ (ਰਾਜਸਥਾਨ), ਜਿਸਦੇ ਵਿਰੁੱਧ ਮੁਕੱਦਮਾ ਨੰਬਰ 47 ਮਿਤੀ 08.06.2014 ਅ/ਧ 21/ 61/85 ਐਨਡੀਪੀਐਸ ਐਕਟ ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਜਿਲ੍ਹਾ ਅਤੇ ਸੈਸ਼ਨਜ ਜੱਜ ਮਾਨਸਾ ਵੱਲੋਂ ਇਸਨੂੰ ਮਿਤੀ 11.02.2022 ਤੋੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਸ:ਥ: ਸੁਰੇਸ਼ ਕੁਮਾਰ ਇੰਚਾਰਜ ਪੀਓ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਕਰੀਬ 6 ਮਹੀਨੇ ਤੋੋਂ ਭਗੌੜੇ ਚੱਲ ਰਹੇ ਇਸ ਮੁਲਜਿਮ ਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor