ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 27 ਅਗਸਤ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਵਹੀਕਲ ਚੋਰ ਨੂੰ ਕਾਬੂ ਕਰਕੇ ਚੋੋਰੀ ਦੇ 4 ਮੋਟਰਸਾਈਕਲ ਬਰਾਮਦ ਕੀਤੇ ਹਨ । ਬਰਾਮਦ ਚਾਰੇ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 80 ਹਜ਼ਾਰ ਰੁਪਏ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਮਿਤੀ 24.08.2022 ਨੂੰ ਮਦੱਈ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚਹਿਲਾਂਵਾਲਾ ਵੱਲੋ ਪੁਲਿਸ ਚੌਕੀ ਬਹਿਣੀਵਾਲ ਥਾਣਾ ਸਦਰ ਮਾਨਸਾ ਵਿਖੇ ਇਤਲਾਹ ਦਿੱਤੀ ਗਈ ਕਿ ਮਿਤੀ 16.08.2022 ਨੂੰ ਉਸਦੇ ਘਰ ਦੇ ਬਾਹਰੋ ਉਸਦਾ ਮੋਟਰਸਾਈਕਲ ਐਚਐਫ ਡੀਲਕਸ ਨੰ:ਪੀਬੀ31ਡਬਲਯੂ-1042 ਚੋਰੀ ਹੋ ਗਿਆ ਹੈ। ਜਿਸਦੇ ਬਿਆਨ ਪਰ ਮੁਕੱਦਮਾ ਨੰਬਰ 208 ਮਿਤੀ 24.08.2022 ਅ/ਧ 379, 411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਸ:ਥ: ਭਗਵੰਤ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਣੀਵਾਲ ਦੀ ਅਗਵਾਈ ਵਿੱਚ ਸ:ਥ: ਗੁਰਨੈਬ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆ ਕੇ ਤੁਰੰਤ ਕਾਰਵਾਈ ਕਰਦੇ ਹੋੋਏ ਇੱਕ ਮੁਲਜ਼ਮ ਪੰਮਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਾਨਸਾ ਕਲਾਂ (ਬਠਿੰਡਾ) ਨੂੰ ਕਾਬੂ ਕੀਤਾ ਗਿਆ। ਜਿਸ ਪਾਸੋਂ ਮੁਢਲੀ ਤਫਤੀਸ ਦੌਰਾਨ 2 ਮੋਟਰਸਾਈਕਲ ਬਿਨਾ ਨੰਬਰੀ (ਹੀਰੋ ਐਚਐਫ ਡੀਲਕਸ ਅਤੇ ਹੀਰੋ ਸਪਲੈਂਡਰ ਪਲੱਸ) ਬਰਾਮਦ ਕੀਤੇ ਗਏ।
ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ 2 ਹੋਰ ਮੋਟਰਸਾਈਕਲ ਬਿਨਾ ਨੰਬਰੀ (ਹੀਰੋਹਾਂਡਾ ਸਪਲੈਂਡਰ ਅਤੇ ਇੱਕ ਸੀਟੀ100) ਬਰਾਮਦ ਕਰਕੇ ਕਬਜ਼ੇ ਵਿੱਚ ਲਏ ਗਏ ਹਨ। ਗ੍ਰਿਫਤਾਰ ਮੁਲਜਿਮ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਸਨੇ ਇਹ ਮੋਟਰਸਾਈਕਲ ਕਿੱਥੋੰ ਚੋਰੀ ਕੀਤੇ ਹਨ ਅਤੇ ਉਸ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਆਦਿ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

