Visitor : Visitor

ਮੁਹੱਲਾ ਕਲੀਨਿਕ ਦੇ ਡਾਕਟਰ ਨੇ ਦਿੱਤਾ ਅਸਤੀਫਾ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਮੋਰਿੰਡਾ :  ਪੰਜਾਬ ਵਿੱਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ,  ਪ੍ਰੰਤੂ ਤਿੰਨ ਦਿਨ ਬਾਅਦ ਇਸ ਵਾਅਦੇ ਦੀ ਹਵਾ ਰੂਪਨਗਰ ਦੇ ਪੀ ਡਬਲਿਊ ਡੀ ਕਾਲੋਨੀ ਨਜ਼ਦੀਕ ਬਣੇ ਮੁਹੱਲਾ ਕਲੀਨਿਕ ਨੇ ਕੱਢ ਦਿੱਤੀ ਹੈ । ਜਿੱਥੋਂ ਡਾਕਟਰ ਅੱਜ ਅਸਤੀਫਾ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਮੋਰਿੰਡਾ :  ਪੰਜਾਬ ਵਿੱਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ,  ਪ੍ਰੰਤੂ ਤਿੰਨ ਦਿਨ ਬਾਅਦ ਇਸ ਵਾਅਦੇ ਦੀ ਹਵਾ ਰੂਪਨਗਰ ਦੇ ਪੀ ਡਬਲਿਊ ਡੀ ਕਾਲੋਨੀ ਨਜ਼ਦੀਕ ਬਣੇ ਮੁਹੱਲਾ ਕਲੀਨਿਕ ਨੇ ਕੱਢ ਦਿੱਤੀ ਹੈ । ਜਿੱਥੋਂ ਡਾਕਟਰ ਅੱਜ ਅਸਤੀਫਾ ਦੇ ਕੇ ਚਲੇ ਗਏ।

ਮੁਹੱਲਾ ਕਲੀਨਿਕ ਵਿੱਚ ਮੌਜੂਦ ਡਾਕਟਰ ਵੱਲੋਂ ਅਸਤੀਫਾ ਦੇਣ ਕਾਰਨ ਅੱਜ ਆਪਣਾ ਇਲਾਜ ਕਰਵਾਉਣ ਆਏ ਲੋਕੀਂ ਖ਼ੱਜਲ ਖਰਾਬ ਹੁੰਦੇ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਸੀ ਕਿ ਉਹ ਸਵੇਰ ਤੋਂ  ਮੁਹੱਲਾ ਕਲੀਨਿਕ ਵਿੱਚ ਆਏ ਹਨ, ਪਰੰਤੂ ਡਾਕਟਰ ਨਾ ਹੋਣ ਕਾਰਨ ਬੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ।

ਇਸ ਮਾਮਲੇ ਵਿੱਚ ਜਦੋਂ ਰੂਪਨਗਰ ਦੇ ਸਿਵਲ ਸਰਜਨ  ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੀ ਕੁਝ ਸਮਾਂ ਪਹਿਲਾਂ ਇਹ ਪਤਾ ਲੱਗਿਆ ਹੈ ਕਿ ਡਾਕਟਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਨੂੰ ਇਸ ਬਾਬਤ ਪਹਿਲਾਂ ਜਾਣੂ ਕਰਵਾਇਆ ਗਿਆ ਸੀ ਕਿ ਜੇਕਰ ਉਨ੍ਹਾਂ ਵੱਲੋਂ ਅਸਤੀਫਾ ਦੇਣਾ ਹੈ ਤਾਂ ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਜਾਵੇ, ਪਰੰਤੂ ਡਾਕਟਰ ਵੱਲੋਂ ਬਿਨਾਂ ਨੋਟਿਸ ਦਿੱਤੇ ਹੀ ਆਪਣਾ ਅਸਤੀਫਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ  ਅਤੇ ਜਲਦ ਮੁਹੱਲਾ ਕਲੀਨਿਕ ਵਿੱਚ ਹੋਰ ਡਾਕਟਰ  ਭੇਜਿਆ ਜਾਵੇਗਾ। ਉਨਾਂ ਦੱਸਿਆ ਕਿ  ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਇਸ ਉਤੇ ਸਖ਼ਤ ਐਕਸ਼ਨ ਲਿਆ ਜਾਵੇਗਾ ।

ਗੌਰਤਲਬ ਹੈ ਕਿ 15 ਅਗਸਤ ਵਾਲੇ ਦਿਨ ਮੁਹੱਲਾ ਕਲੀਨਿਕ ਦਾ ਉਦਘਾਟਨ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤਾ ਗਿਆ ਸੀ ਤੇ ਉਸ ਸਮੇਂ ਉਨ੍ਹਾਂ ਨੇ ਇਸ ਮੁਹੱਲਾ ਕਲੀਨਿਕ ਵਿੱਚ ਪੂਰੀਆਂ ਸਿਹਤ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਸੀ। ਜਦਕਿ ਕੁਝ ਦਿਨਾਂ ਬਾਅਦ ਹੀ ਇਸ ਮੁਹੱਲਾ ਕਲੀਨਿਕ ਦੀ ਫੂਕ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ  ਤੇ ਨਾਲ ਦੀ ਨਾਲ ਸਿਹਤ ਵਿਭਾਗ ਦੀ ਕਾਰਜ ਪ੍ਰਣਾਲੀ ਤੇ  ਵੱਡੇ ਸਵਾਲ ਖੜ੍ਹੇ  ਹੋ ਰਹੇ ਹਨ।

Leave a Reply

Your email address will not be published. Required fields are marked *

Visitor : Visitor