Visitor : Visitor
,

ਦਸੂਹਾ : ਭੈਣ ਨੂੰ ਮਿਲਣ ਜਾ ਰਹੇ ਭਰਾ-ਭਰਜਾਈ ਦੀ ਦਰਦਨਾਕ ਸੜਕ ਹਾਦਸੇ ‘ਚ ਮੌਤ, 3 ਬੱਚੇ ਹੋਏ ਅਨਾਥ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਦਸੂਹਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਭੈਣ ਨੂੰ ਮਿਲਣ ਜਾ ਰਹੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ। ਹਾਦਸਾ ਦਸੂਹਾ ਦੇ ਪਿੰਡ ਪਵੇਂ ਝਿੰਗੜ ਦੇ ਬਾਹਰ ਜੀ.ਟੀ. ਰੋਡ ‘ਤੇ ਵਾਪਰਿਆ। ਇਸ ਦਰਦਨਾਕ ਹਾਦਸੇ ਵਿਚ ਮਾਂ ਬਾਪ ਦੀ ਮੌਤ ਨਾਲ 3 ਬੱਚੇ ਅਨਾਥ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਦਸੂਹਾ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਭੈਣ ਨੂੰ ਮਿਲਣ ਜਾ ਰਹੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ। ਹਾਦਸਾ ਦਸੂਹਾ ਦੇ ਪਿੰਡ ਪਵੇਂ ਝਿੰਗੜ ਦੇ ਬਾਹਰ ਜੀ.ਟੀ. ਰੋਡ ‘ਤੇ ਵਾਪਰਿਆ। ਇਸ ਦਰਦਨਾਕ ਹਾਦਸੇ ਵਿਚ ਮਾਂ ਬਾਪ ਦੀ ਮੌਤ ਨਾਲ 3 ਬੱਚੇ ਅਨਾਥ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

couple died in road accident

ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ (45) ਪੁੱਤਰ ਸਰਵਣ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ (40) ਵਜੋਂ ਹੋਈ ਹੈ। ਬਲਜੀਤ ਸਿੰਘ ਪਤਨੀ ਨਾਲ ਆਪਣੇ ਮੋਟਰਸਾਇਕਲ ਪੀਬੀ 21ਡੀ 0214 ‘ਤੇ ਗਰਨਾ ਸਾਹਿਬ ਦੀ ਸਾਇਡ ਤੋਂ ਜੀਟੀ ਰੋਡ ‘ਤੇ ਪਿੰਡ ਪਵੇਂ ਝਿੰਗੜ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ। ਪਿੰਡ ਦੇ ਬਾਹਰ ਦਸੂਹਾ ਵਲੋਂ ਜਲੰਧਰ ਵੱਲ ਜਾ ਰਹੇ ਫੋਰ ਵ੍ਹੀਲਰ ਨੰਬਰ ਪੀਬੀ07ਵੀ-3113 ਨੇ ਉਨ੍ਹਾਂ ਦੇ ਮੋਟਰਸਾਇਕਲ ਨੂੰ ਪਿਛੋਂ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜਬਰਦਸਤ ਸੀ ਕਿ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਏਐੱਸਆਈ ਜੱਗਾ ਸਿੰਘ ਨੇ ਦੱਸਿਆ ਕਿ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Visitor : Visitor