Visitor : Visitor
,

ਡੇਰਾ ਰਾਧਾ ਸੁਆਮੀ ਸਤਿਸੰਗ ਘਰ ‘ਚ ਸੇਵਾਦਾਰਾਂ ਨਾਲ ਵਾਪਰਿਆ ਵੱਡਾ ਹਾਦਸਾ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਲੁਧਿਆਣਾ : ਹੰਬੜਾ ਦੇ ਮੁੱਲਾਪੁਰ ਮੇਨ ਰੋਡ ’ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਭਾਟੀਆ ਢਾਹਾ ਵਿਖੇ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਦੋ ਸੇਵਾਦਾਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਸਤਿਸੰਗ ਘਰ ‘ਚ ਸੇਵਾ ਚੱਲ ਰਹੀ ਸੀ। ਇਸ ਦੌਰਾਨ ਸੇਵਾਦਾਰ ਆਪਣੀ ਸੇਵਾ ਵਿੱਚ ਲੱਗੇ ਹੋਏ ਸਨ, ਜਦੋਂ 2 ਸੇਵਾਦਾਰ ਲੋਹੇ ਦੀਆਂ ਪੌੜੀਆਂ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਲੁਧਿਆਣਾ : ਹੰਬੜਾ ਦੇ ਮੁੱਲਾਪੁਰ ਮੇਨ ਰੋਡ ’ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਭਾਟੀਆ ਢਾਹਾ ਵਿਖੇ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਦੋ ਸੇਵਾਦਾਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਸਤਿਸੰਗ ਘਰ ‘ਚ ਸੇਵਾ ਚੱਲ ਰਹੀ ਸੀ। ਇਸ ਦੌਰਾਨ ਸੇਵਾਦਾਰ ਆਪਣੀ ਸੇਵਾ ਵਿੱਚ ਲੱਗੇ ਹੋਏ ਸਨ, ਜਦੋਂ 2 ਸੇਵਾਦਾਰ ਲੋਹੇ ਦੀਆਂ ਪੌੜੀਆਂ ਲੈ ਕੇ ਜਾ ਰਹੇ ਸਨ ਤਾਂ ਹਾਈ ਵੋਲਟੇਜ ਤਾਰਾਂ ਨਾਲ ਟਕਰਾਉਣ ਕਾਰਨ ਸੇਵਾਦਾਰ ਨੂੰ ਕਰੰਟ ਲੱਗ ਗਿਆ।

ਬਿਜਲੀ ਦਾ ਕਰੰਟ ਇਨ੍ਹਾਂ ਜ਼ਿਆਦਾ ਤੇਜ਼ ਲੱਗਾ ਕਿ ਦੋਵਾਂ ਸੇਵਾਦਾਰ ਬੁਰੀ ਤਰ੍ਹਾਂ ਨਾਲ ਸੜ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਰਾਮ ਲਾਲ ਪਿੰਡ ਪ੍ਰਤਾਪ ਸਿੰਘ ਵਾਲਾ (ਬਸੰਤ ਨਗਰ) ਅਤੇ ਰਤਨ ਸਿੰਘ ਪੁੱਤਰ ਬਾਕਰ ਸਿੰਘ ਵਾਸੀ ਤਲਵੰਡੀ ਨੌ-ਅਬਾਦ ਵਜੋਂ ਹੋਈ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸੇਵਾਦਾਰਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਸਤਿਸੰਗ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ 2 ਵਾਰ ਕਰੰਟ ਸੇਵਾਦਾਰਾਂ ਨੂੰ ਲੱਗ ਚੁੱਕਾ ਹੈ ਅਸੀਂ ਬਿਜਲੀ ਘਰ ਹੰਬੜਾਂ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਸਤਿਸੰਗ ਘਰ ਵਿਚੋਂ ਬਿਜਲੀ ਦੀਆਂ ਤਾਰਾਂ ਨੂੰ ਬਾਹਰ ਕੱਢਿਆ ਜਾਵੇ ਪਰ ਬਿਜਲੀ ਅਧਿਕਾਰੀਆਂ ਦੀ ਕੰਨ ’ਤੇ ਜੂੰ ਤੱਕ ਨਹੀਂ ਸਰਕੀ ।

ਬਿਜਲੀ ਅਧਿਕਾਰੀਆਂ ਨੇ ਤਾਰਾਂ ਨੂੰ ਬਾਹਰ ਕੱਢਿਆ ਹੁੰਦਾ ਤਾਂ ਇਹ ਘਟਨਾਂ ਨਾ ਵਾਪਰਦੀ। ਇਸ ਘਟਨਾਂ ਦਾ ਇਲਾਕੇ ’ਚ ਪਤਾ ਲੱਗਣ ’ਤੇ ਸੋਗ ਦੀ ਲਹਿਰ ਦੌੜ ਗਈ ਅਤੇ ਡੇਰੇ ਦੇ ਪ੍ਰਬੰਧਕ ਸਮੇਤ ਸੇਵਾਦਾਰ ਵੱਡੀ ਗਿਣਤੀ ’ਚ ਸਤਿਸੰਗ ਘਰ ਵਿਚ ਇਕੱਠੇ ਹੋ ਗਿਆ। ਘਟਨਾਂ ਸਥਾਨ ’ਤੇ ਪਹੁੰਚੀ ਥਾਣਾ ਦਾਖਾ ਦੀ ਪੁਲਿਸ ਵੱਲੋਂ ਸੇਵਾਦਾਰਾਂ ਦੇ ਬਿਆਨਾਂ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਸੇਵਾਦਾਰਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *

Visitor : Visitor