Visitor : Visitor
,

ਨਾਭਾ : ਤੇਜ਼ ਰਫਤਾਰ ਟਰੱਕ ਨੇ ਐਕਟਿਵਾ ਸਵਾਰ ਮਾਂ ਤੇ ਧੀ ਨੂੰ ਮਾਰੀ ਟੱਕਰ, ਮਾਂ ਦੀ ਮੌਕੇ ‘ਤੇ ਮੌਤ, ਧੀ ਜਖ਼ਮੀ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਨਾਭਾ : ਪੰਜਾਬ ਵਿੱਚ ਨਿੱਤ ਦਿਨ ਸੜਕ ਹਾਦਸੇ ਹੋ ਰਹੇ ਹਨ  ।ਅਜਿਹੀ ਹੀ ਇਕ ਮੰਦਭਾਗੀ ਖ਼ਬਰ ਸ਼ਹਿਰ ਨਾਭਾ ਤੋਂ ਮਿਲੀ ਹੈ। ਨਾਭਾ ਦੇ ਬੋੜਾ ਗੇਟ ਨਜ਼ਦੀਕ ਮਾਂ ਧੀ ਆਪਣੀ ਐਕਟਿਵਾ ‘ਤੇ ਘਰ ਆ ਰਹੀਆਂ ਸਨ ਜਦੋਂ ਉਹ ਰੇਲਵੇ ਓਵਰਬ੍ਰਿਜ  ਚੜ੍ਹਨ ਲੱਗੀਆਂ ਤਾਂ ਮਗਰੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਨਾਭਾ : ਪੰਜਾਬ ਵਿੱਚ ਨਿੱਤ ਦਿਨ ਸੜਕ ਹਾਦਸੇ ਹੋ ਰਹੇ ਹਨ  ।ਅਜਿਹੀ ਹੀ ਇਕ ਮੰਦਭਾਗੀ ਖ਼ਬਰ ਸ਼ਹਿਰ ਨਾਭਾ ਤੋਂ ਮਿਲੀ ਹੈ। ਨਾਭਾ ਦੇ ਬੋੜਾ ਗੇਟ ਨਜ਼ਦੀਕ ਮਾਂ ਧੀ ਆਪਣੀ ਐਕਟਿਵਾ ‘ਤੇ ਘਰ ਆ ਰਹੀਆਂ ਸਨ ਜਦੋਂ ਉਹ ਰੇਲਵੇ ਓਵਰਬ੍ਰਿਜ  ਚੜ੍ਹਨ ਲੱਗੀਆਂ ਤਾਂ ਮਗਰੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਪ੍ਰਭਜੋਤ ਕੌਰ ਉਮਰ 40 ਸਾਲ ਦੀ ਮੌਕੇ ‘ਤੇ ਮੋਤ ਹੋ ਗਈ ਤੇ  ਲੜਕੀ ਗੰਭੀਰ ਜ਼ਖਮੀ ਹੋ ਗਈ। ਦੋਵਾਂ ਨੂੰ ਸਰਕਾਰੀ ਹਸਪਤਾਲ ਨਾਭਾ ਵਿਖੇ ਲਿਜਾਇਆ ਗਿਆ । ਮ੍ਰਿਤਕ ਪ੍ਰਭਜੋਤ ਦੇ ਤਿੰਨ ਬੇਟੀਆਂ ਦੱਸੀਆਂ ਜਾ ਰਹੀਆਂ ਹਨ ਅਤੇ ਪਤੀ ਵਿਦੇਸ਼ ਗਿਆ ਹੋਇਆ ਹੈ ।

ਪੁਲਿਸ ਵੱਲੋਂ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਲੋਕਾਂ ਨੇ ਹਾਦਸੇ ਲਈ ਪੀ ਡਬਲਿਊ ਨੂੰ ਜ਼ਿੰਮੇਵਾਰ ਦੱਸਿਆ ਹੈ, ਕਿਉਂਕਿ ਪੁਲ ਦੇ ਦੋਨਾਂ ਪਾਸੇ ਰੇਤਾ ਬਹੁਤ ਜ਼ਿਆਦਾ ਹੈ । ਪਰਿਵਾਰਕ ਮੈਂਬਰਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

Visitor : Visitor