Visitor : Visitor
,

ਪੱਟੀ ਤੋਂ ਮੰਦਭਾਗੀ ਖਬਰ ਆਈ ਸਾਹਮਣੇ, 5 ਸਾਲਾ ਸਕੂਲ ਵਿਦਿਆਰਥਣ ਦੀ ਵੈਨ ਹੇਠ ਆ ਕੇ ਹੋਈ ਮੌਤ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਪੱਟੀ : ਸ਼ਹਿਰ ਪੱਟੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 5 ਸਾਲਾ ਸਕੂਲ ਵਿਦਿਆਰਥਣ ਦੀ ਵੈਨ ਹੇਠਾਂ ਆ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਬੱਚੀ ਸਵਰਗੀ ਭਾਊ ਬਲਵੰਤ ਸਿੰਘ ਖਾਰੇਵਾਲ ਦੀ ਪੋਤਰੀ ਸੀ। ਖਾਰੇਵਾਲ ਦੀ 5 ਸਾਲ ਦੀ ਪੋਤਰੀ ਸੁਭਲੀਨ ਕੋਰ ਜੋ ਸੈਕਰਡ ਹਾਰਟ ਸਕੂਲ ਠੱਕਰਪੁਰਾ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਪੱਟੀ : ਸ਼ਹਿਰ ਪੱਟੀ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 5 ਸਾਲਾ ਸਕੂਲ ਵਿਦਿਆਰਥਣ ਦੀ ਵੈਨ ਹੇਠਾਂ ਆ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।

ਮ੍ਰਿਤਕ ਬੱਚੀ ਸਵਰਗੀ ਭਾਊ ਬਲਵੰਤ ਸਿੰਘ ਖਾਰੇਵਾਲ ਦੀ ਪੋਤਰੀ ਸੀ। ਖਾਰੇਵਾਲ ਦੀ 5 ਸਾਲ ਦੀ ਪੋਤਰੀ ਸੁਭਲੀਨ ਕੋਰ ਜੋ ਸੈਕਰਡ ਹਾਰਟ ਸਕੂਲ ਠੱਕਰਪੁਰਾ ਵਿਖੇ ਨਰਸਰੀ ਕਲਾਸ ਵਿੱਚ ਪੜ੍ਹਦੀ ਸੀ, ਦੀ ਵੈਨ ਹੇਠ ਆ ਕੇ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਨਿਵਾਸੀ ਸ਼ੁਭਲੀਨ ਕੌਰ ਜੋ ਕਿ ਸੈਕਰਡ ਹਾਰਟ ਸਕੂਲ ਠੱਕਰਪੁਰਾ ਵਿਖੇ ਪੜ੍ਹਦੀ ਸੀ। ਰੋਜ ਦੀ ਤਰ੍ਹਾਂ ਉਹ ਸਕੂਲ ਤੋਂ ਛੁੱਟੀ ਹੋਣ ਉਪਰੰਤ ਵੈਨ ਰਾਹੀ ਘਰ ਆਈ ਅਤੇ ਜਦੋਂ ਉਹ ਘਰ ਦੇ ਬਾਹਰ ਵੈਨ ’ਚੋਂ ਉੱਤਰੀ ਤਾਂ ਅਚਾਨਕ ਵੈਨ ਹੇਠਾਂ ਆ ਗਈ। ਜਿਸ ਨੂੰ ਤੁਰੰਤ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੋਂ ਗੰਭੀਰ ਹਾਲਤ ਦੇ ਚਲਦਿਆਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਉਸਦੀ ਹਸਪਤਾਲ ਪਹੁੰਚਦੇ ਸਮੇਂ ਹੀ ਮੌਤ ਹੋ ਗਈ।

Leave a Reply

Your email address will not be published. Required fields are marked *

Visitor : Visitor