600 ਨਸ਼ੀਲੀ ਗੋਲੀਆਂ ਸਮੇਤ 60 ਨਸ਼ੀਲੀ ਸੀਸ਼ੀਆਂ ਕੀਤੀਆਂ ਬਰਾਮਦ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 23 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ ।ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਐਸਆਈ ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਦੀ ਅਗਵਾਈ ਹੇਠ ਸ:ਥ: ਸਮਸੇ਼ਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ 2 ਨਸ਼ਾ ਤਸਕਰਾਂ ਕਾਕਾ ਸਿੰਘ ਪੁੱਤਰ ਵੀਰ ਸਿੰਘ ਵਾਸੀ ਜੋਗਾ ਹਾਲ ਆਬਾਦ ਮੁਬੰਈ (ਮਹਾਰਾਸ਼ਟਰ) ਅਤੇ ਸੋਨੀਆ ਪਤਨੀ ਹਰਮੀਕ ਸਿੰਘ ਵਾਸੀ ਗੋਰਖਪੁਰ (ਯੂਪੀ) ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿਹਨਾਂ ਦੇ ਕਬਜ਼ੇ ਵਿੱਚੋੋਂ 60 ਨਸ਼ੀਲੀ ਸੀਸ਼ੀਆਂ ਅਤੇ 600 ਨਸ਼ੀਲੀ ਗੋੋਲੀਆਂ ਦੀ ਬਰਾਮਦਗੀ ਹੋਣ ਤੇ ਦੋਨਾਂ ਤਸਕਰਾਂ ਵਿਰੁੱਧ ਕਮਰਸੀਅਲ ਬਰਾਮਦਗੀ ਦਾ ਮੁਕੱਦਮਾ ਨੰਬਰ 126 ਮਿਤੀ 22.07.2022 ਅ/ਧ 22/61/85 ਐਨਡੀਪੀਐਸ ਐਕਟ ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।
ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਨਾਂ ਨਸ਼ਾ ਤਸਕਰਾ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਪਤਾ ਲਗਾ ਕੇ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾਵੇਗਾ । ਪੁਲਿਸ ਵੱਲੋੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

