ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਜੁਲਾਈ 2022 : ਅੱਜ ਸੀਬੀਐਸਈ ਵੱਲੋਂ ਬਾਰ੍ਹਵੀਂ ਦੇ ਨਤੀਜਾ ਐਲਾਨਿਆ ਗਿਆ ਹੈ । ਜਿਸ ਵਿੱਚ ਮਾਨਸਾ ਦੇ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀ. ਸੰਕੈ. ਵਿੱਦਿਆ ਮੰਦਰ ਦੇ ਬਾਰਵੀਂ ਜਮਾਤ ਦੇ ਕੁੱਲ 140 ਵਿਦਿਆਰਥੀਆ ਨੇ ਪ੍ਰੀਖਿਆ ਦਿੱਤੀ।

ਜਿਵੇਂ ਕਿ ਸਾਇੰਸ ਗਰੁੱਪ ਵਿੱਚ 26 ਵਿਦਿਆਰਥੀ, ਕਾਮਰਸ ਗਰੁੱਪ ਵਿੱਚ 33 ਵਿਦਿਆਰਥੀ ਅਤੇ ਆਰਟਸ ਗਰੁੱਪ ਵਿੱਚ 81 ਵਿਦਿਆਰਥੀ ਅਪੀਅਰ ਹੋਏ ਸਨ। ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ। ਸਾਇੰਸ ਗਰੁੱਪ ਵਿੱਚੋਂ ਰੁਚਿਕਾ ਦੇਵੀ ਨੇ 98.2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਵੀਰਕਰਨ ਸਿੰਘ ਨੇ 96.8% ਅੰਕ ਪ੍ਰਾਪਤ ਕਰਕੇ ਦੂਸਰਾ ਤੇ ਸਲੋਨੀ ਨੇ 95.6% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਕਾਮਰਸ ਗਰੁੱਪ ਵਿੱਚੋਂ ਲਵਨੀਤ ਗੁਪਤਾ ਨੇ 97% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਿਤਿਸ਼ ਗੋਇਲ ਨੇ 96.4% ਅੰਕ ਪ੍ਰਾਪਤ ਕਰਕੇ ਦੂਸਰਾ ਤੇ ਅਮੋਲਦੀਪ ਅਤੇ ਪ੍ਰਿੰਸ ਜਿੰਦਲ ਨੇ 95.2% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਪਰਿਧੀ ਭਸ਼ੀਨ ਨੇ 97.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਨੰਦਾ ਨੇ 96.8% ਅੰਕ ਪ੍ਰਾਪਤ ਕਰਕੇ ਦੂਸਰਾ ਤੇ ਜੈਸਮੀਨ ਬਜਾਜ ਨੇ 96.2% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ.ਬਲਦੇਵ ਬਾਂਸਲ ਨੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਅੱਗੇ ਤੋਂ ਵੀ ਅਜਿਹੀਆਂ ਹੀ ਬੁਲੰਦੀਆਂ ਨੂੰ ਛੂਹਣ ਦਾ ਆਸ਼ੀਰਵਾਦ ਦਿੱਤਾ।

