Visitor : Visitor
,

ਪਤਨੀ ਨੇ ਆਪਣੇ ਪੁੱਤਰ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ , ਮਾਨਸਾ ਪੁਲਿਸ ਨੇ ਸੁਲਝਾਈ ਇਸ ਅੰਨ੍ਹੇ ਕਤਲ ਦੀ ਗੁੱਥੀ  

ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 20 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) :  ਬਾਲਕ੍ਰਿਸ਼ਨ ਸਿੰਗਲਾ ਪੀਪੀਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ/ਪੀਬੀਆਈ) ਮਾਨਸਾ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ ਮਾਨਸਾ ਪੁਲੀਸ ਨੇ ਐੱਸਐੱਸਪੀ ਮਾਨਸਾ ਗੌਰਵ ਤੂਰਾ ਦੀ ਅਗਵਾਈ ਵਿਚ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਹੈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ…

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 20 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) :  ਬਾਲਕ੍ਰਿਸ਼ਨ ਸਿੰਗਲਾ ਪੀਪੀਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ/ਪੀਬੀਆਈ) ਮਾਨਸਾ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਗਿਆ ਕਿ ਮਾਨਸਾ ਪੁਲੀਸ ਨੇ ਐੱਸਐੱਸਪੀ ਮਾਨਸਾ ਗੌਰਵ ਤੂਰਾ ਦੀ ਅਗਵਾਈ ਵਿਚ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਹੈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਮਿਤੀ 18.07.2022 ਨੂੰ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਸ ਇਤਲਾਹ ਮਿਲੀ ਕਿ ਸੁਖਚਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੂਸਾ ਜੋ ਸ਼ਹਿਰ ਮਾਨਸਾ ਵਿਖੇ ਕਚਿਹਰੀ ਦੀ ਬੈਕਸਾਈਡ ਰਹਿੰਦਾ ਸੀ, ਦਾ ਕਤਲ ਹੋੋ ਗਿਆ ਹੈ। ਜਿਸਤੇ ਮੁਦਈ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਕੋਟਲੱਲੂ ਦੇ ਬਿਆਨ ਪਰ ਮੁਕੱਦਮਾ ਨੰਬਰ 141 ਮਿਤੀ 18.07.2022 ਅ/ਧ 302, 34, 201 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।

ਡੀਐਸਪੀ ਮਾਨਸਾ ਦੀ ਨਿਗਰਾਨੀ ਹੇਠ ਐਸਆਈ ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਵੱਲੋੋਂ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆਂਦੀ ਗਈ। ਮੁਢਲੀ ਤਫਤੀਸ ਦੌਰਾਨ ਸ਼ੱਕ ਦੀ ਸੂਈ ਮ੍ਰਿਤਕ ਦੀ  ਘਰਵਾਲੀ ਸੁਖਵਿੰਦਰ ਕੌਰ ਅਤੇ ਲੜਕੇ ਗੁਰਵਿਸ਼ਾਲਦੀਪ ਸਿੰਘ ਉਰਫ ਵਿਸੂ਼ ਵੱਲ ਜਾਣ ਕਰਕੇ ਦੋਨਾਂ ਨੂੰ ਸ਼ਾਮਲ ਤਫਤੀਸ ਕਰਕੇ ਪੁੱਛਗਿੱਛ ਕੀਤੀ ਗਈ, ਜਿਹਨਾਂ ਵੱਲੋੋ ਕਤਲ ਕਰਨਾ ਕਬੂਲ ਕਰਨ ਤੇ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। 

ਮੁਲਜ਼ਮਾਂ ਨੇ ਮੁਢਲੀ ਪੁੱਛਗਿੱਛ ਉਪਰੰਤ ਦੱਸਿਆ ਕਿ ਉਹਨਾਂ ਨੇ ਮਕਤੂਲ ਸੁਖਚਰਨ ਸਿੰਘ ਦੇ ਬੇਸਬਾਲ ਨਾਲ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਘਰ ਵਿੱਚ ਹੀ ਅੱਗ ਲਗਾ ਕੇ ਸਾੜ੍ਹਨ ਦੀ ਕੋਸਿਸ਼ ਕੀਤੀ, ਪਰ ਲਾਸ਼ ਨਾ ਸੜਨ ਤੇ ਕੰਬਲ ਵਿੱਚ ਲਪੇਟ ਕੇ ਪੱਲੀ ਵਿੱਚ ਬੰਨ ਕੇ ਪਿੰਡ ਭੈਣੀਬਾਘਾ ਨੇੜਿਓ ਲੰਘਦੀ ਨਹਿਰ ਕੋਟਲਾ ਬ੍ਰਾਂਚ ਵਿੱਚ ਲਾਸ਼ ਖੁਰਦ ਬੁਰਦ ਕਰਨ ਲਈ ਸੁੱਟ ਦਿੱਤੀ। ਵਜ੍ਹਾ ਰੰਜਿਸ਼ ਇਹਨਾਂ ਪਤੀ-ਪਤਨੀ ਦੀ ਆਪਸੀ ਅਣਬਣ ਸੀ ਅਤੇ ਦੋਸ਼ੀ ਜਾਇਦਾਦ ਹੜੱਪਣਾ ਚਾਹੁੰਦੇ ਸਨ। ਪੁਲਿਸ ਪਾਰਟੀ ਵੱਲੋਂ ਕੱਲ ਮਿਤੀ 19.07.2022 ਨੂੰ ਪਿੰਡ ਕੋਟਲੀ ਕਲਾਂ ਨੇੜੇ ਨਹਿਰ ਵਿੱਚੋ ਲਾਸ਼ ਨੂੰ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ। ਜਿਸਨੂੰ ਪੋਸਟ ਮਾਰਟਮ ਲਈ ਸਿਵਲ ਹਸਤਪਤਾਲ ਮਾਨਸਾ ਵਿਖੇ ਭੇਜਿਆ ਗਿਆ ਹੈ।

ਕਪਤਾਨ ਪੁਲਿਸ (ਇੰਨ:) ਮਾਨਸਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਦੋਨਾਂ ਮੁਲਜ਼ਮਾਂ ਨੂੰ ਅੱਜ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਸਮੇਂ ਵਰਤੇ ਗਏ ਆਲਾਜਰਬ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਵਰਤਿਆ ਵਹੀਕਲ ਬਰਾਮਦ ਕਰਵਾਇਆ ਜਾਵੇਗਾ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। 

Leave a Reply

Your email address will not be published. Required fields are marked *

Visitor : Visitor