ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਵਿਅਕਤੀ ਰੁੱਖ ਲਗਾਵੇ : ਐੱਸਡੀਐੱਮ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ , 18 ਜੁਲਾਈ 2022 : ਅੱਜ ਜੀ ਓ ਜੀ (ਖੁਸ਼ਹਾਲੀ ਦੇ ਰਾਖੇ) ਸਰਦੂਲਗੜ੍ਹ ਸਬ ਡਿਵੀਜ਼ਨ ਦੀ ਪੂਰੀ ਟੀਮ ਵੱਲੋਂ ਪਿੰਡ ਫੱਤਾ ਮਾਲੋਕਾ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਵਿਖੇ ਪੌਦੇ ਲਗਾ ਕੇ ਆਮ ਲੋਕਾਂ ਨੂੰ ਵਾਤਾਵਰਣ ਪ੍ਰਤੀ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸਰਦੂਲਗਡ਼੍ਹ ਦੇ ਐੱਸ ਡੀ ਐੱਮ ਪੂਨਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਵਾਤਾਵਰਣ ਪ੍ਰਤੀ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨਸਾਨ ਨੂੰ ਤੰਦਰੁਸਤ ਜੀਵਨ ਜਿਉਣ ਲਈ ਸ਼ੁੱਧ ਪਾਣੀ, ਹਵਾ ਮਿੱਟੀ ਦੀ ਲੋੜ ਹੁੰਦੀ ਹੈ ਪਰ ਆਧੁਨਿਕ ਯੁੱਗ ਦੀ ਤੇਜ਼ ਰਫ਼ਤਾਰ ਅਤੇ ਇਨਸਾਨ ਦੀਆਂ ਨਿੱਜੀ ਲੋੜਾਂ ਕਰਕੇ ਦਿਨੋਂ ਦਿਨ ਸਾਡਾ ਆਲਾ-ਦੁਆਲਾ ਗੰਧਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਰੁੱਖ ਹੀ ਹੈ ਜੋ ਸਾਡੇ ਆਲੇ ਦੁਆਲੇ ਨੂੰ ਹਰਿਆ ਭਰਿਆ ਅਤੇ ਵਾਤਾਵਰਣ ਨੂੰ ਸ਼ੁੱਧ ਰੱਖ ਸਕਦਾ ਹੈ । ਇਸ ਕਰਕੇ ਸਾਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਤੰਦਰੁਸਤ ਜੀਵਨ ਜਿਉਂ ਸਕੀਏ।

ਪੌਦੇ ਲਗਾਉਣ ਸਮੇਂ ਤਹਿਸੀਲ ਹੈਡ ਬੁੱਕਣ ਸਿੰਘ, ਤਹਿਸੀਲ ਸੁਪਰਵਾਈਜ਼ਰ ਅਮਰੀਕ ਸਿੰਘ, ਜੀ ਓ ਜੀ ਦੀ ਪੂਰੀ ਟੀਮ ਦੇ ਮੈਂਬਰ ਕਿ੍ਸਨ ਸਿੰਘ, ਗੁਰਚਰਨ ਸਿੰਘ,ਦਲੇਲ ਸਿੰਘ, ਹਰਬੰਸ ਸਿੰਘ, ਹਰਗੋਬਿੰਦ ਸਿੰਘ, ਬਲਵਿੰਦਰ ਸਿੰਘ, ਜਗਪਾਲ ਸਿੰਘ, ਨਾਇਬ ਸਿੰਘ,ਕੁਲਦੀਪ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਬਲਕਰਨ ਸਿੰਘ, ਬੀਰਬੱਲ ਸਿੰਘ, ਬਲਕਰਨ ਸਿੰਘ ਹਾਜ਼ਰ ਸਨ।

