Visitor : Visitor
,

ਨਾਭਾ : ਲੁਟੇਰੇ ਨੇ ਲੁੱਟਿਆ ਲੱਖਾਂ ਰੁਪਏ ਨਾਲ ਭਰਿਆ SBI ਦਾ ATM, CCTV ‘ਚ ਕੈਦ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਨਾਭਾ ਦੇ ਪਿੰਡ ਗੁਰਦਿੱਤਪੁਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਚੋਰ ਵੱਲੋਂ ਇੱਥੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਤੇ SBI ਦਾ ਏਟੀਐੱਮ ਹੀ ਪੁੱਟ ਕੇ ਲੈ ਗਿਆ। ਚੋਰ ਨੇ ਅੱਧੀ ਰਾਤੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਨਾਭਾ ਦੇ ਪਿੰਡ ਗੁਰਦਿੱਤਪੁਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਚੋਰ ਵੱਲੋਂ ਇੱਥੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਤੇ SBI ਦਾ ਏਟੀਐੱਮ ਹੀ ਪੁੱਟ ਕੇ ਲੈ ਗਿਆ। ਚੋਰ ਨੇ ਅੱਧੀ ਰਾਤੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਪੂਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

SBI ATM looted

ਘਟਨਾ ਨਾਭਾ ਦੇ ਪਿੰਡ ਗੁਰਦਿੱਤਪੁਰਾ ਦੀ ਹੈ। ਚੋਰ ਨੇ ਅੱਧੀ ਰਾਤੀਂ ਕਰੀਬ ਤਿੰਨ ਵਜੇ ਦੇ ਕਰੀਬ ਇਹ ਲੁੱਟ ਕੀਤੀ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਚੋਰ ਪੂਰੀ ਤਿਆਰੀ ਨਾਲ ਆਇਆ ਸੀ। ਉਸ ਨੇ ਆਪਣਾ ਮੂੰਹ ਢਕਿਆ ਹੋਇਆ ਸੀ।

ਚੋਰ ਗੱਡੀ ਵਿੱਚੋਂ ਕੋਈ ਚੀਜ਼ ਲੈ ਕੇ ਨਿਕਲਦਾ ਦਿਖਾਈ ਦਿੰਦਾ ਹੈ ਅਤੇ ਫਿਰ ਏਟੀਐੱਮ. ਮਸ਼ੀਨ ਪੁੱਟ ਕੇ ਹੀ ਨਾਲ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ SBI ਬੈਂਕ ਦਾ ਏਟੀਐੱਮ ਵਿੱਚ 14 ਲੱਖ 50 ਹਜ਼ਾਰ ਰੁਪਏ ਸਨ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Visitor : Visitor