ਚੋਰੀ ਦੇ 15 ਮੋਬਾਈਲ ਫੋਨ ਕੀਤੇ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 16 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋ ਸੰਨ ਚੋਰੀ ਦੇ ਮੁਕੱਦਮੇ ਨੂੰ ਟਰੇਸ ਕਰਕੇ ਤਫਤੀਸ ਨੂੰ ਅੱਗੇ ਵਧਾਉਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ।ਜਿਹਨਾਂ ਪਾਸੋਂ ਚੋਰੀ ਦੇ 15 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ । ਬ੍ਰਾਮਦ ਮੋਬਾਇਲ ਫੋਨਾਂ ਦੀ ਕੁੱਲ ਕੀਮਤ ਕ੍ਰੀਬ 1 ਲੱਖ 20 ਹਜਾਰ ਰੁਪਏ ਬਣਦੀ ਹੈ ।
ਉਨ੍ਹਾਂ ਦੱਸਿਆ ਗਿਆ ਕਿ ਮੁਦੱਈ ਸਿੰਕਦਰ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਰਣਜੀਤਗੜ ਬਾਂਦਰਾ ਦੇ ਬਿਆਨ ਪਰ ਮੁਕੱਦਮਾ ਨੰਬਰ 119 ਮਿਤੀ 13-7-2022 ਅ/ਧ 457,380, 411 ਹਿੰ:ਡੰ: ਥਾਣਾ ਸਰਦੂਲਗੜ੍ਹ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 12,13-7-2022 ਦੀ ਦਰਮਿਆਨੀ ਰਾਤ ਨੂੰ 02 ਮੁਲਜ਼ਮਾਂ ਵੱਲੋਂ ਰਾਤ ਸਮੇਂ ਉਹਨਾ ਦੇ ਘਰ ਅੰਦਰ ਦਾਖਲ ਹੋ ਕੇ ਉਸਦੇ ਪਰਿਵਾਰ ਦੇ 4 ਮੋਬਾਇਲ ਫੋਨ ਚੋਰੀ ਕਰਕੇ ਲੈ ਗਏ ਹਨ । ਮੁਕੱਦਮੇ ਦੀ ਤਫਤੀਸ਼ ਗੋਬਿੰਦਰ ਸਿੰਘ, ਡੀ.ਐਸ.ਪੀ ਸਰਦੂਲਗੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਅਤੇ ਹੌਲਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀਂ ਵੱਲੋਂ ਦੌਰਾਨੇ ਤਫਤੀਸ ਮੁਕੱਦਮਾ ਵਿੱਚ 2 ਮੁਲਜ਼ਮਾਂ ਬੱਬੂ ਸਿੰਘ ਪੁੱਤਰ ਸਤਨਾਮ ਸਿੰਘ ਉਰਫ ਦਾਨਾ ਸਿੰਘ ਅਤੇ ਗੁਰਜੀਤ ਸਿੰਘ ਉਰਫ ਨਿੱਕਾ ਪੁੱਤਰ ਗਮਦੂਰ ਸਿੰਘ ਉਰਫ ਗੁਰੀ ਵਾਸੀਆਨ ਰਣਜੀਤਗੜ ਬਾਂਦਰਾ ਨੂੰ ਗ੍ਰਿਫਤਾਰ ਕੀਤਾ ਗਿਆ । ਗ੍ਰਿਫਤਾਰ ਦੋਵਾਂ ਮੁਲਜ਼ਮਾ ਦੀ ਮੁੱਢਲੀ ਪੁੱਛਗਿੱਛ ਤੇ ਦਵਿੰਦਰ ਸਿੰਘ ਉਰਫ ਚਿੱਟਾ ਪੁੱਤਰ ਭਜਨ ਸਿੰਘ ਅਤੇ ਗੁਰਪਿੰਦਰ ਸਿੰਘ ਉਰਫ ਗੋਰੀ ਪੁੱਤਰ ਬਲਵੀਰ ਸਿੰਘ ਵਾਸੀਆਨ ਰਣਜੀਤਗੜ ਬਾਂਦਰਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ । ਉਕਤ ਗ੍ਰਿਫਤਾਰ ਕੀਤੇ ਚਾਰਾਂ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਉਪਰੰਤ ਉਨਾਂ ਦੀ ਨਿਸ਼ਾਨਦੇਹੀ ਤੇ ਕੁੱਲ 15 ਮੋਬਾਇਲ ਫੋਨਾਂ ਦੀ ਬ੍ਰਾਮਦਗੀ ਕਰਵਾਈ ਗਈ ਹੈ । ਬਰਾਮਦ ਕੀਤੇ ਮੋਬਾਇਲਾਂ ਦੀ ਕੁੱਲ ਕੀਮਤ ਕਰੀਬ 1,20,000/- ਰੁਪਏ ਬਣਦੀ ਹੈ ।
ਗ੍ਰਿਫਤਾਰ ਮੁਲਜ਼ਮ ਬੱਬੂ ਸਿੰਘ ਵਿਰੁੱਧ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਰਜਿਸਟਰ ਹੈ ਅਤੇ ਬਾਕੀ ਦੋਸ਼ੀਆਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ । ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

