Visitor : Visitor
,

ਮਾਨਸਾ ਪੁਲਿਸ ਨੇ ਬਲਾਤਕਾਰ ਦੇ ਮੁਕੱਦਮੇ ਵਿੱਚ ਪੈੈਰੋਲ ਜੰਪਰ ਨੂੰ ਕੀਤਾ ਕਾਬੂ

ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 13 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਪੀਓਜ਼ ( ਮੁਜ਼ਰਮ ਇਸ਼ਤਿਹਾਰੀ  ) ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਮੁਕੱਦਮਾ ਨੰਬਰ 20 ਮਿਤੀ 26.03.2019 ਅ/ਧ 376, 363, 366-ਏ,120-ਬੀ ਹਿੰ:ਦੰ: ਅਤੇ 3,4,5 ਪਾਕਸੋ ਐਕਟ ਥਾਣਾ ਜੋਗਾ ਦਾ ਕੈਦੀ ਕੁਲਦੀਪ…

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 13 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਪੀਓਜ਼ ( ਮੁਜ਼ਰਮ ਇਸ਼ਤਿਹਾਰੀ  ) ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਮੁਕੱਦਮਾ ਨੰਬਰ 20 ਮਿਤੀ 26.03.2019 ਅ/ਧ 376, 363, 366-ਏ,120-ਬੀ ਹਿੰ:ਦੰ: ਅਤੇ 3,4,5 ਪਾਕਸੋ ਐਕਟ ਥਾਣਾ ਜੋਗਾ ਦਾ ਕੈਦੀ ਕੁਲਦੀਪ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਬੁਰਜ ਹਰੀ ਜੋੋ ਜਿਲ੍ਹਾ  ਜੇਲ੍ਹ ਮਾਨਸਾ ਵਿਖੇ 10 ਸਾਲ ਦੀ ਸਜਾ ਕੱਟ ਰਿਹਾ ਸੀ। ਇਹ ਕੈਦੀ ਮਿਤੀ 13.04.2022 ਤੋੋਂ ਮਿਤੀ 05.06.2022 ਤੱਕ 8 ਹਫਤਿਆਂ ਦੀ ਪੈਰੋਲ (ਛੁੱਟੀ) ਤੇ ਆਇਆ ਸੀ ਪਰ ਇਹ ਛੁੱਟੀ ਕੱਟਣ ਤੋੋਂ ਬਾਅਦ ਮਿਤੀ 05.06.2022 ਨੂੰ ਜਿਲ੍ਹਾ  ਜੇਲ੍ਹ ਮਾਨਸਾ ਵਿਖੇ ਹਾਜ਼ਰ ਨਹੀ ਹੋੋਇਆ ਅਤੇ ਪੈਰੋੋਲ ਜੰਪਰ ਬਣ ਗਿਆ। ਸ:ਥ: ਸੁਰੇਸ਼ ਕੁਮਾਰ ਪੀਓ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਇੰਚਾਰਜ ਪੁਲਿਸ ਚੌਕੀ ਠੂਠਿਆਵਾਲੀ (ਥਾਣਾ ਸਦਰ ਮਾਨਸਾ) ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor