Visitor : Visitor
,

ਪਟਿਆਲਾ: ਚੂਰਾ ਪੋਸਤ ਲੈ ਕੇ ਆ ਰਹੇ ਤਸਕਰਾਂ ਨੇ 2 ਨੌਜਵਾਨਾਂ ਨੂੰ ਗੱਡੀ ਹੇਠਾਂ ਦਰੜਿਆ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਪਟਿਆਲਾ : ਬੀਤੀ ਰਾਤ ਸਨੌਰ ਹਲਕੇ ‘ਚ ਜੁਲਕਾਂ ਥਾਣੇ ਹੇਠ ਪੈਂਦੇ ਇਲਾਕੇ ‘ਚ ਪੁਲਿਸ ਦੀਆਂ ਗਸ਼ਤ ਕਰਦੀਆਂ ਗੱਡੀਆਂ ਨੂੰ ਵੇਖ ਕੇ ਨਸ਼ਾ ਤਸਕਰਾਂ ਨੇ ਆਪਣੀ ਗੱਡੀ ਭਜਾ ਲਈ ਤੇ ਪਿੰਡ ਰੋਹੜ ਜਗੀਰ ਦੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ। ਇਕ ਨੌਜਵਾਨ ਦੀ ਮੌਕੇ ‘ਤੇ ਹੋਈ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਹਸਪਤਾਲ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਪਟਿਆਲਾ : ਬੀਤੀ ਰਾਤ ਸਨੌਰ ਹਲਕੇ ‘ਚ ਜੁਲਕਾਂ ਥਾਣੇ ਹੇਠ ਪੈਂਦੇ ਇਲਾਕੇ ‘ਚ ਪੁਲਿਸ ਦੀਆਂ ਗਸ਼ਤ ਕਰਦੀਆਂ ਗੱਡੀਆਂ ਨੂੰ ਵੇਖ ਕੇ ਨਸ਼ਾ ਤਸਕਰਾਂ ਨੇ ਆਪਣੀ ਗੱਡੀ ਭਜਾ ਲਈ ਤੇ ਪਿੰਡ ਰੋਹੜ ਜਗੀਰ ਦੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ।

ਇਕ ਨੌਜਵਾਨ ਦੀ ਮੌਕੇ ‘ਤੇ ਹੋਈ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਦੋਹਾਂ ਦੀ ਪਛਾਣ ਪਿੰਡ ਰੋਹੜ ਜਗੀਰ ਦੇ ਰਮਨਪ੍ਰੀਤ ਤੇ ਸੇਵਕ ਸਿੰਘ ਵਜੋਂ ਹੋਈ ਹੈ। ਦੋਵੇਂ ਲੜਕੇ 20-22 ਸਾਲਾਂ ਦੇ ਦੱਸੇ ਜਾ ਰਹੇ ਹਨ ਤੇ ਆਪਸ ‘ਚ ਚਾਚੇ-ਤਾਏ ਦੇ ਲੜਕੇ ਸਨ।

ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਦੀ ਪਛਾਣ ਹਰਪ੍ਰੀਤ ਤੇ ਲਵਪ੍ਰੀਤ ਵਜੋਂ ਹੋਈ ਹੈ। ਉਨ੍ਹਾਂ ਪਾਸੋਂ ਇਕ ਕੁਇੰਟਲ ਚਾਲੀ ਕਿਲੋ ਡੋਡੇ, ਦਸ ਬੋਰੀਆਂ ‘ਚ ਬਰਾਮਦ ਕੀਤੇ ਹਨ ਅਤੇ ਐਕਸਯੂਵੀ ਗੱਡੀ ਜੋ ਕਿ ਦੁਰਘਟਨਾ ਗ੍ਰਸਤ ਹੋ ਗਈ ਸੀ, ਵੀ ਪੁਲਿਸ ਵੱਲੋਂ ਜ਼ਬਤ ਕਰ ਲਈ ਗਈ ਹੈ ।

ਇਸ ਘਟਨਾ ਵਿੱਚ ਮਾਰੇ ਗਏ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਮੌਕੇ ਪੁੱਜੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਕਿਹਾ ਕਿ ਬਹੁਤ ਮੰਦਭਾਗੀ ਘਟਨਾ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor