Visitor : Visitor
,

ਘਰੋਂ ਗਹਿਣੇ ਚੁੱਕ ਕੇ ਰਫੂਚੱਕਰ ਹੋਈ ਔਰਤ, CCTV ”ਚ ਕੈਦ ਹੋਈਆਂ ਤਸਵੀਰਾਂ

ਰੋਹਿਨ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 7 ਜੁਲਾਈ 2022 : ਹਰ ਰੋਜ਼ ਪੰਜਾਬ ਵਿੱਚ ਚੋਰੀ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਸ਼ਰ੍ਹੇਆਮ ਅੰਜਾਮ ਦਿੱਤਾ ਜਾ ਰਿਹਾ ਹੈ । ਇਸ ਤੋਂ ਸਪੱਸ਼ਟ ਹੈ ਕਿ ਚੋਰਾਂ ਅਤੇ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਤੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਜਾਂ ਫਿਰ  ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਇਨ੍ਹਾਂ…

ਰੋਹਿਨ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 7 ਜੁਲਾਈ 2022 : ਹਰ ਰੋਜ਼ ਪੰਜਾਬ ਵਿੱਚ ਚੋਰੀ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਸ਼ਰ੍ਹੇਆਮ ਅੰਜਾਮ ਦਿੱਤਾ ਜਾ ਰਿਹਾ ਹੈ । ਇਸ ਤੋਂ ਸਪੱਸ਼ਟ ਹੈ ਕਿ ਚੋਰਾਂ ਅਤੇ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਤੇ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਜਾਂ ਫਿਰ  ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਇਨ੍ਹਾਂ ਘਟਨਾਵਾਂ ਬਾਰੇ ਪਤਾ ਹੀ ਨਹੀਂ ਲੱਗਦਾ  । ਇਸੇ ਤਰ੍ਹਾਂ ਦਾ ਇਕ ਤਾਜ਼ਾ ਮਾਮਲਾ ਮਾਨਸਾ ਦੇ  ਬਰੇਟਾ ਕਸਬੇ ਦਾ ਹੈ, ਜਿੱਥੇ ਇਕ ਔਰਤ ਦਿਨ-ਦਿਹਾੜੇ ਇਕ ਘਰ ‘ਚ ਦਾਖਲ ਹੋ ਕੇ ਸੋਨੇ-ਚਾਂਦੀ ਦੇ ਗਹਿਣੇ ਲੈਕੇ ਰਫੂਚੱਕਰ ਹੋ ਗਈ।

ਪੀੜਤ ਪਰਿਵਾਰ ਨੇ ਦੱਸਿਆ ਕਿ ਇਹ ਔਰਤ ਪਹਿਲਾਂ ਉਨ੍ਹਾਂ ਦੇ ਸੈਲੂਨ ‘ਚ ਆਉਂਦੀ-ਜਾਂਦੀ ਸੀ, ਜਿਸ ਕਰਕੇ ਉਸ ਨਾਲ ਉਨ੍ਹਾਂ ਦੀ ਪਛਾਣ ਹੋ ਗਈ ਤੇ ਅੱਜ ਮੌਕਾ ਦੇਖਕੇ ਘਰੋਂ ਅਲਮਾਰੀ ਦਾ ਲਾਕਰ ਖੋਲ੍ਹ ਕੇ ਕਰੀਬ 14 ਤੋਲੇ ਸੋਨੇ-ਚਾਂਦੀ ਦੇ ਗਹਿਣੇ ਅਤੇ ਕੀਮਤੀ ਸਾਮਾਨ ਚੁੱਕ ਕੇ ਫਰਾਰ ਹੋ ਗਈ।

ਉਨ੍ਹਾਂ ਕਿਹਾ ਕਿ ਚੋਰੀ ਕਰਨ ਵਾਲੀ ਔਰਤ ਦੀ ਵੀਡੀਓ ਵੀ ਗਲੀ ‘ਚ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਸ਼ਾਲੂ ਰਾਣੀ ਨੇ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਆਪਣੀ ਸ਼ਿਕਾਇਤ ਥਾਣਾ ਬਰੇਟਾ ਵਿੱਚ ਦਰਜ ਕਰਵਾਈ ਹੈ ਤਾਂ ਕਿ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਦੇ ਗਹਿਣੇ ਵਾਪਸ ਕਰਵਾਏ ਜਾਣ ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕੇ।

ਥਾਣਾ ਬਰੇਟਾ ਦੇ ਐੱਸ.ਐੱਚ.ਓ. ਪ੍ਰਵੀਨ ਸ਼ਰਮਾ ਨੇ ਕਿਹਾ ਕਿ ਪੀੜਤ ਪਰਿਵਾਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਇਕ ਔਰਤ ਉਨ੍ਹਾਂ ਦੇ ਘਰੋਂ 14 ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਈ ਹੈ, ਜੋ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Visitor : Visitor