Visitor : Visitor
,

ਮਾਨਸਾ : ਨਸ਼ਿਆ ਦੇ 5 ਅਤੇ ਜੂਏ ਦੇ 1 ਮੁਕੱਦਮੇ  ਵਿੱਚ 6 ਮੁਲਜ਼ਮ ਕੀਤੇ ਕਾਬੂ    

750 ਸਿਗਨੇਚਰ ਕੈਪਸੂਲ, 70 ਨਸ਼ੀਲੀ ਗੋਲੀਆਂ, 50 ਲੀਟਰ ਲਾਹਣ, 21 ਬੋਤਲਾਂ ਸ਼ਰਾਬ, 2 ਬੋਤਲਾਂ ਨਸ਼ੀਲਾ ਘੋੋਲ ਅਤੇ 1 ਨਸ਼ੀਲੀ ਸੀਸ਼ੀ ਬਰਾਮਦ  ਜੂਆ ਐਕਟ ਤਹਿਤ ਮੁਲਜ਼ਮ ਨੂੰ ਕਾਬੂ ਕਰਕੇ 3450/- ਰੁਪਏ ਦੀ ਨਗਦੀ ਜੂਆ ਬਰਾਮਦ ਸੰਜੀਵ ਜਿੰਦਲ ( Prime Post Punjab) ਮਾਨਸਾ, 24 ਜੂਨ 2022 : ਪੰਜਾਬ ਨੂੰ  ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਜ਼ੀਰੋ…

750 ਸਿਗਨੇਚਰ ਕੈਪਸੂਲ, 70 ਨਸ਼ੀਲੀ ਗੋਲੀਆਂ, 50 ਲੀਟਰ ਲਾਹਣ, 21 ਬੋਤਲਾਂ ਸ਼ਰਾਬ, 2 ਬੋਤਲਾਂ ਨਸ਼ੀਲਾ ਘੋੋਲ ਅਤੇ 1 ਨਸ਼ੀਲੀ ਸੀਸ਼ੀ ਬਰਾਮਦ 

ਜੂਆ ਐਕਟ ਤਹਿਤ ਮੁਲਜ਼ਮ ਨੂੰ ਕਾਬੂ ਕਰਕੇ 3450/- ਰੁਪਏ ਦੀ ਨਗਦੀ ਜੂਆ ਬਰਾਮਦ

ਸੰਜੀਵ ਜਿੰਦਲ ( Prime Post Punjab)

ਮਾਨਸਾ, 24 ਜੂਨ 2022 : ਪੰਜਾਬ ਨੂੰ  ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਸੋਨੂ ਪੁੱਤਰ ਜਗਨਾ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸ ਪਾਸੋਂ 750 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਹੋੋਣ ਤੇ ਮੁਲਜ਼ਮ ਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਅ/ਧ 188 ਹਿੰ:ਦੰ: ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। 

ਥਾਣਾ ਬਰੇਟਾ ਦੇ ਥਾਣੇਦਾਰ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਜਗਸੀਰ ਖਾਨ ਉਰਫ ਜੱਗੀ ਪੁੱਤਰ ਮਿੱਠਾ ਖਾਨ ਵਾਸੀ ਆਲਮਪੁਰ (ਸੰਗਰੂਰ) ਨੂੰ ਕਾਬੂ ਕਰਕੇ ਉਸ ਪਾਸੋਂ 70 ਨਸ਼ੀਲੀ ਗੋਲੀਆ, 1 ਨਸ਼ੀਲੀ ਸੀਸ਼ੀ (100 ਮਿ:ਲੀ:) ਮਾਰਕਾ ਓਨਰੈਕਸ ਅਤੇ 2 ਬੋੋਤਲਾਂ (250 ਮਿ:ਲੀ:) ਨਸ਼ੀਲੇ ਘੋਲ ਦੀ ਬਰਾਮਦਗੀ ਕੀਤੀ ਗਈ, ਜਿਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ,  ਪਤਾ ਲਗਾ ਕੇ ਹੋੋਰ ਮੁਲਜ਼ਮ ਨਾਮਜ਼ਦ ਕਰਕੇ ਮੁਕੱਦਮੇ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।

ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਸਦਰ ਬੁਢਲਾਡਾ ਦੇ ਸ:ਥ: ਨਾਜਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਲਾਲ ਸਿੰਘ ਪੁੱਤਰ ਤਰਲੋੋਕ ਸਿੰਘ ਵਾਸੀ ਦੋੋਦੜਾ ਨੂੰ ਕਾਬੂ ਕਰਕੇ ਉਸ ਪਾਸੋਂ 50 ਲੀਟਰ ਲਾਹਣ ਬਰਾਮਦ ਕੀਤੀ ਗਈ। 

ਥਾਣਾ ਝੁਨੀਰ ਦੇ ਸ:ਥ: ਕਮਲਪ੍ਰੀਤ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋਂ ਬਲਰਾਜ ਸਿੰਘ ਉਰਫ ਬਿੱਟੂ ਪੁੱਤਰ ਬਲਵੰਤ ਸਿੰਘ ਵਾਸੀ ਹੀਰਕੇ ਨੂੰ ਕਾਬੂ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ ਗਈ। 

ਥਾਣਾ ਬੋਹਾ ਦੇ ਹੌੌਲਦਾਰ ਸਬਰੀਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਓਮ ਪ੍ਰਕਾਸ਼ ਪੁੱਤਰ ਹਜ਼ਾਰਾ ਰਾਮ ਵਾਸੀ ਜਲੋੋਪੁਰ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਠੇਕਾ ਅੰਗਰੇਜੀ ਮਾਰਕਾ ਅਪੀਰੀਅਲ (ਹਰਿਆਣਾ) ਬਰਾਮਦ ਕੀਤੀ ਗਈ। 

ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ਤੇ ਅਸ਼ਵਨੀ ਕੁਮਾਰ ਉਰਫ ਆਸੂ ਪੁੱਤਰ ਮਹਿੰਦਰ ਕੁਮਾਰ ਵਾਸੀ ਬੁਢਲਾਡਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਵੱਲੋੋਂ ਰੇਡ ਕਰਕੇ ਮੁਲਜ਼ਮ ਨੂੰ ਦੜਾ ਸੱਟਾ ਲਗਾਉਦਿਆ ਮੌੌਕੇ ਤੇ ਕਾਬੂ ਕਰਕੇ ਉਸ ਪਾਸੋੋਂ 3450/- ਰੁਪਏ ਨਗਦੀ ਜੂਆ ਦੀ ਬਰਾਮਦਗੀ ਕੀਤੀ ਗਈ। 

ਐੱਸਐੱਸਪੀ ਮਾਨਸਾ ਨੇ ਕਿਹਾ ਕਿ ਨਸ਼ਿਆਂ ਅਤੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ  ।

Leave a Reply

Your email address will not be published. Required fields are marked *

Visitor : Visitor