ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਜੂਨ 2022 : ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ ਕਾਰਵਾਈ ਕਰਦੇ ਹੋੋਏ ਐਕਸਾਈਜ ਸਟਾਫ ਮਾਨਸਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਰਾਜਵਿੰਦਰ ਸਿੰਘ ਉਰਫ ਸਾਮੂ ਪੁੱਤਰ ਰਾਜ ਸਿੰਘ ਵਾਸੀ ਬੁਢਲਾਡਾ ਅਤੇ ਕ੍ਰਿਸ਼ਨ ਸਿੰਘ ਉਰਫ ਗ੍ਰੇਟ ਪੁੱਤਰ ਦਰਸ਼ਨ ਸਿੰਘ ਵਾਸੀ ਬੀਰੋੋਕੇ ਕਲਾਂ ਨੂੰ ਹੌਂਡਾ ਸਿਟੀ ਕਾਰ ਨੰਬਰ ਡੀਐਲ4ਸੀ ਏਬੀ-7295 ਸਮੇਤ ਕਾਬੂ ਕਰਕੇ ਮੁਲਜ਼ਮਾਂ ਪਾਸੋੋਂ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ ਗਈ, ਜਿਹਨਾਂ ਦੇ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ।

ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੇ ਹੌੌਲਦਾਰ ਗਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਗੁਰਲਾਲ ਸਿੰਘ ਉਰਫ ਲਾਲੀ ਪੁੱਤਰ ਮਲਕੀਤ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 48 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ ਗਈ।
ਐੱਸਐੱਸਪੀ ਮਾਨਸਾ ਨੇ ਕਿਹਾ ਕਿ ਨਸ਼ਿਆਂ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ।

