ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 17 ਜੂਨ 2022 : ਐਸਐਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਪੀਓਜ਼ (ਮੁਜਰਿਮ ਇਸ਼ਤਿਹਾਰੀ ) ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਜਿਸਦੇ ਤਹਿਤ ਮੁਜਰਮ ਇਸ਼ਤਿਹਾਰੀ ਅੰਮ੍ਰਿਤਪਾਲ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਜਵਾਹਰਕੇ ਜਿਸਦੇ ਵਿਰੁੱਧ ਮੁਕੱਦਮਾ ਨੰਬਰ 142 ਮਿਤੀ 12.8. 2018 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਏਸੀਜੇਐਮ ਮਾਨਸਾ ਵੱਲੋਂ ਇਸਨੂੰ ਮਿਤੀ 21.04.2022 ਤੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਮੁਲਜ਼ਮ ਵੱਲੋੋਂ ਲਗਾਤਾਰ ਗੈਰਹਾਜ਼ਰ ਹੋੋਣ ਕਰਕੇ ਮਾਨਯੋੋਗ ਅਦਾਲਤ ਵੱਲੋੋਂ ਇਸਦੇ ਵਿਰੁੱਧ ਇੱਕ ਹੋੋਰ ਮੁਕੱਦਮਾ ਨੰ: 87 ਮਿਤੀ 25.04.2022 ਅ/ਧ 174-ਏ ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ ਸੀ। ਇਹ ਮੁਲਜ਼ਮ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਭਗੌੜਾ ਚਲਿਆ ਆ ਰਿਹਾ ਸੀ। ਪੀਓ ਸਟਾਫ ਮਾਨਸਾ ਦੇ ਸ:ਥ: ਸੁਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।

