Visitor : Visitor
,

ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕਈ ਅੰਦਰ ਕੀਤੇ ਨੇ ਤੇ ਕਈਆਂ ਦੀ ਤਿਆਰੀ ਹੈ, ਜ਼ਮਾਨਤ ਨਹੀਂ ਮਿਲਣ ਦਿਆਂਗੇ : CM ਮਾਨ

ਬਿਊਰੋ,   ਪ੍ਰਾਈਮ ਪੋਸਟ ਪੰਜਾਬ   ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣ ਵਿੱਚ ਵੀਰਵਾਰ ਨੂੰ CM ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। CM ਭਗਵੰਤ ਮਾਨ ਨੇ ਭਦੌੜ ਤੋਂ ਆਪਣੇ ਇਸ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਇਸ ਦੌਰਾਨ CM ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿੱਚ ਕੁਝ ਲੋਕ ਅੰਦਰ ਕਰ ਦਿੱਤੇ ਗਏ ਹਨ ਤੇ ਹੁਣ ਕਈਆਂ…

ਬਿਊਰੋ,   ਪ੍ਰਾਈਮ ਪੋਸਟ ਪੰਜਾਬ  

ਸੰਗਰੂਰ ਲੋਕ ਸਭਾ ਸੀਟ ‘ਤੇ ਉਪ ਚੋਣ ਵਿੱਚ ਵੀਰਵਾਰ ਨੂੰ CM ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। CM ਭਗਵੰਤ ਮਾਨ ਨੇ ਭਦੌੜ ਤੋਂ ਆਪਣੇ ਇਸ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਇਸ ਦੌਰਾਨ CM ਮਾਨ ਨੇ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿੱਚ ਕੁਝ ਲੋਕ ਅੰਦਰ ਕਰ ਦਿੱਤੇ ਗਏ ਹਨ ਤੇ ਹੁਣ ਕਈਆਂ ਦੀ ਵਾਰੀ ਹੈ। ਉਨ੍ਹਾਂ ਵਿੱਚੋਂ ਕੁਝ ਦੀ ਤਿਆਰੀ ਹੋ ਚੁੱਕੀ ਹੈ। ਮਾਨ ਨੇ ਕਿਹਾ ਕਿ ਇੰਨੇ ਪੁਖਤਾ ਢੰਗ ਨਾਲ ਕਾਰਵਾਈ ਕਰਾਂਗੇ ਕਿ ਉਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਰੋਡ ਸ਼ੋਅ ਦੌਰਾਨ ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ।

CM Maan Bhadaur road show

ਇਸ ਦੌਰਾਨ CM ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ‘ਤੇ ਵੀ ਤੰਜ ਕਸਿਆ। ਉਨ੍ਹਾਂ ਕਿਹਾ ਕਿ ਸਿਮਰਨਜੀਤ ਮਾਨ ਤਲਵਾਰ ਚੁੱਕ ਕੇ ਘੁੰਮ ਰਹੇ ਹਨ। ਅਸੀਂ ਪਿਆਰ ਤੇ ਤਰੱਕੀ ਦੀ ਗੱਲ ਕਰ ਰਹੇ ਹਾਂ ਤੇ ਉਹ ਤਲਵਾਰ ਦੀ ਗੱਲ ਕਰ ਰਹੇ ਹਨ।

ਇਸ ਤੋਂ ਇਲਾਵਾ CM ਭਗਵੰਤ ਮਾਨ ਨੇ ਭਾਜਪਾ ਦੇ ਉਮੀਦਵਾਰ ਕੇਵਲ ਢਿੱਲੋਂ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸਾਡੇ ਆਮ ਘਰ ਦੇ ਵਲੰਟੀਅਰ ਗੁਰਮੇਲ ਦੇ ਮੁਕਾਬਲੇ ਕੇਵਲ ਢਿੱਲੋਂ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਨੇ ਸਪੇਨ ਵਿੱਚ 2 ਘਰ ਦੱਸੇ ਹਨ। ਸਪੇਨ ਮਤਲਬ ਡਰੱਗ ਸਮਗਲਿੰਗ ਹੈ। ਅਜਿਹੇ ਲੋਕਾਂ ਦੇ ਘਰ ਹੀ ਉੱਥੇ ਹੁੰਦੇ ਹਨ। ਢਿੱਲੋਂ ਸੰਗਰੂਰ ਵਿੱਚ ਏਅਰਪੋਰਟ ਬਣਾਉਣ ਦੀ ਗੱਲ ਕਰ ਰਹੇ ਹਨ। ਇਹ ਏਅਰਪੋਰਟ ਵੀ ਉਨ੍ਹਾਂ ਦੇ ਹੀ ਕੰਮ ਆਵੇਗਾ।

Leave a Reply

Your email address will not be published. Required fields are marked *

Visitor : Visitor