ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 14 ਜੂਨ 2022 : ਐੱਸ ਐੱਸ ਪੀ ਮਾਨਸਾ ਨੇ ਦੱਸਿਆ ਕਿ ਅੱਜ ਮੁਜਰਮ ਇਸ਼ਤਿਹਾਰੀ ( ਭਗੌੜਾ ) ਦਵਿੰਦਰ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਲਕਪੁਰ ਭੀਮੜਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 98 ਮਿਤੀ 30.07.2021 ਅ/ਧ 399,402 ਹਿੰ:ਦੰ: ਅਤੇ 25/54/59 ਅਸਲਾ ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਮੁਕੱਦਮਾ ਵਿੱਚ ਹਾਲੇ ਤੱਕ ਗ੍ਰਿਫਤਾਰ ਨਹੀ ਹੋਇਆ ਸੀ। ਜਿਸ ਕਰਕੇ ਮਾਨਯੋਗ ਅਦਾਲਤ ਜੇਐਮਆਈਸੀ ਬੁਢਲਾਡਾ ਵੱਲੋਂ ਇਸਨੂੰ ਮਿਤੀ 15.02.2022 ਤੋੋਂ ਅ/ਧ 82-83 ਜਾਬਤਾ ਫੌੌਜਦਾਰੀ ਤਹਿਤ ਪੀਓ ( ਭਗੌੜਾ ) ਕਰਾਰ ਦਿੱਤਾ ਗਿਆ ਸੀ। ਇਹ ਮੁਲਜ਼ਮ ਆਪਣੀ ਗ੍ਰਿਫਤਾਰੀ ਤੋੋਂ ਬਚਣ ਲਈ ਕਰੀਬ 3 ਮਹੀਨਿਆਂ ਤੋੋਂ ਪੀਓ ਚੱਲ ਰਿਹਾ ਸੀ। ਪੀਓ ਸਟਾਫ ਮਾਨਸਾ ਦੇ ਸ:ਥ: ਸੁਰੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

