Visitor : Visitor
,

ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਯੋਜਨਾ ਅਧੀਨ ਆਧੁਨਿਕ ਤਕਨੀਕੀ ਮਸ਼ੀਨਾਂ ਨਾਲ ਲੈਸ ਡਾ. ਗੋਇਲ ਪਾਥ ਲੈਬ ਦਾ ਉਦਘਾਟਨ 

ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ,13  ਜੂਨ ( ਪ੍ਰਾਈਮ ਪੋਸਟ ਪੰਜਾਬ ) : ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਯੋਜਨਾ ਤਹਿਤ ਉਦਮੀਆਂ ਦੇ ਸਰਵਿਸ ਯੂਨਿਟਾਂ ਲਈ 20 ਲੱਖ ਅਤੇ ਮੈਨੂਫੈਕਚਰਿੰਗ ਯੂਨਿਟਾਂ ਲਈ 50 ਲੱਖ ਦੀ ਲਾਗਤ ਤੱਕ ਦੇ ਯੂਨਿਟਾਂ ਜਿਨਾਂ ਨੂੰ 15, 25, 35 ਪ੍ਰਤੀਸ਼ਤ ਤੱਕ ਦੀ ਸਬਸਿਡੀ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ…

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ,13  ਜੂਨ ( ਪ੍ਰਾਈਮ ਪੋਸਟ ਪੰਜਾਬ ) : ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਯੋਜਨਾ ਤਹਿਤ ਉਦਮੀਆਂ ਦੇ ਸਰਵਿਸ ਯੂਨਿਟਾਂ ਲਈ 20 ਲੱਖ ਅਤੇ ਮੈਨੂਫੈਕਚਰਿੰਗ ਯੂਨਿਟਾਂ ਲਈ 50 ਲੱਖ ਦੀ ਲਾਗਤ ਤੱਕ ਦੇ ਯੂਨਿਟਾਂ ਜਿਨਾਂ ਨੂੰ 15, 25, 35 ਪ੍ਰਤੀਸ਼ਤ ਤੱਕ ਦੀ ਸਬਸਿਡੀ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਬਲਾਕ ਪੱਧਰ ਪ੍ਰਸਾਰ ਅਫ਼ਸਰ (ਉਦਯੋਗ) ਅਮਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਡਾ. ਸਵੇਤਿਕਾ ਜਿੰਦਲ ਦਾ ਕੇਸ ਇਸੇ ਸਕੀਮ ਤਹਿਤ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਮਨਜੂਰ ਕਰਕੇ ਬੈਂਕ ਨੂੰ ਸਪਾਂਸਰ ਕੀਤਾ ਗਿਆ।

ਮੈਡੀਕਲ ਲੈਬ ਦਾ ਉਦਘਾਟਨ ਐਸ.ਡੀ.ਐਮ. ਮਾਨਸਾ ਪੂਨਮ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸਵੇਤਿਕਾ ਜਿੰਦਲ ਨੇ ਲੈਬ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਆਂ ਆਧੁਨਿਕ ਤਕਨੀਕੀ ਮਸ਼ੀਨਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਨਾਂ ਮਸ਼ੀਨਾਂ ਨਾਲ ਮਾਨਸਾ ਸ਼ਹਿਰ ਦੇ ਵਾਸੀਆਂ ਦੇ ਥਾਇਰਡ ਬਿਮਾਰੀ ਅਤੇ ਹੋਰ ਬਿਮਾਰੀਆਂ ਦੇ  ਟੈਸਟਾਂ ਦੇ ਸੈਂਪਲ ਜੋ ਕਿ ਬਾਹਰ ਭੇਜੇ ਜਾਂਦੇ ਸਨ ਉਨਾਂ ਨੂੰ ਹੁਣ ਮਾਨਸਾ ਵਿੱਚ ਹੀ ਕਰਨਾ ਸੰਭਵ ਹੋ ਜਾਵੇਗਾ ਅਤੇ ਟੈਸਟਾਂ ਦੀ ਰਿਪੋਰਟ ਮਰੀਜ਼ਾਂ ਨੂੰ ਜਲਦੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਨਾਂ ਦਾ ਯੋਗ ਇਲਾਜ ਹੋ ਸਕੇ ।ਇਸ ਮੌਕੇ ਮਾਨਸਾ ਸ਼ਹਿਰ ਦੇ ਸੀਨੀਅਰ ਡਾਕਟਰ ਵੀ ਮੌਜੂਦ ਸਨ ।

Leave a Reply

Your email address will not be published. Required fields are marked *

Visitor : Visitor