Visitor : Visitor
,

ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, 4 ਦੀ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਸਰਹਿੰਦ ਜੀਟੀ ਰੋਡ ਪੁੱਲ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਵਿੱਚ ਸਵਾਰ 7 ਲੋਕਾਂ ਵਿੱਚ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਲੋਕ ਦਿੱਲੀ ਦੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ ਨੀਲਮ ਧਨੇਜਾ (50) , ਰੇਨੋ ਅਤੇ ਉਸਦਾ ਪਤੀ ਕ੍ਰਿਸ਼ਨ ਲਾਲ ਖਰਬੰਦਾ ( 55) ਤੇ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਸਰਹਿੰਦ ਜੀਟੀ ਰੋਡ ਪੁੱਲ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਕਾਰ ਵਿੱਚ ਸਵਾਰ 7 ਲੋਕਾਂ ਵਿੱਚ ਚਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਲੋਕ ਦਿੱਲੀ ਦੇ ਦੱਸੇ ਜਾ ਰਹੇ ਹਨ।

ਮ੍ਰਿਤਕਾਂ ਦੀ ਪਛਾਣ ਨੀਲਮ ਧਨੇਜਾ (50) , ਰੇਨੋ ਅਤੇ ਉਸਦਾ ਪਤੀ ਕ੍ਰਿਸ਼ਨ ਲਾਲ ਖਰਬੰਦਾ ( 55) ਤੇ ਇਕ ਹੋਰ ਔਰਤ ਸ਼ਾਮਿਲ ਹੈ ਜਿਸ ਦੀ ਪਛਾਣ , ਨਹੀਂ ਹੋ ਸਕੀ ਹੈ। ਜਖਮੀਆ ਨੂੰ 32 ਸੈਕਟਰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਐਰਟਿਗਾ ਕਾਰ ਮੰਡੀ ਗੋਬਿੰਦਗੜ੍ਹ ਸਾਈਡ ਤੋਂ ਆ ਰਹੀ ਸੀ, ਜੀਟੀ ਰੋਡ ‘ਤੇ ਉਸ ਦੀ ਟੱਰਕ ਨਾਲ ਸਿੱਧੀ ਟੱਕਰ ਹੋ ਗਈ। ਇਹ ਪਰਿਵਾਰ ਤੇ ਰਿਸ਼ਤੇਦਾਰ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਆਪਣੇ ਘਰ ਦਿੱਲੀ ਤੇ ਰੇਵਾੜੀ ਪਰਤ ਰਹੇ ਸਨ।

Leave a Reply

Your email address will not be published. Required fields are marked *

Visitor : Visitor