Visitor : Visitor
,

ਮਾਨਸਾ : ਖੂਹ ‘ਚੋਂ ਇੱਟਾਂ ਕੱਢਣ ਸਮੇਂ ਢਿਗ ਡਿੱਗਣ ਕਾਰਨ ਮਜ਼ਦੂਰ ਦੀ ਹੋਈ ਮੌਤ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ,11 ਜੂਨ 2022  : ਮਾਨਸਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਵਿਖੇ ਇਕ ਮਜ਼ਦੂਰ ਦੀ ਖੂਹ ਵਿੱਚ ਇੱਟਾਂ ਕੱਢਦੇ ਢਿੱਗ ਡਿੱਗਣ ਨਾਲ  ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ  । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ  ਪਿੰਡ ਦਾਨੇਵਾਲਾ ਦੇ ਮਜ਼ਦੂਰ ਨਿਰਮਲ ਸਿੰਘ ਨਿੰਮਾ (60) ਪੁੱਤਰ ਆਤਮਾ ਦੀ ਖੂਹ ‘ਚ ਇੱਟਾਂ ਕੱਢਣ ਸਮੇਂ ਢਿੱਗ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ,11 ਜੂਨ 2022  : ਮਾਨਸਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਵਿਖੇ ਇਕ ਮਜ਼ਦੂਰ ਦੀ ਖੂਹ ਵਿੱਚ ਇੱਟਾਂ ਕੱਢਦੇ ਢਿੱਗ ਡਿੱਗਣ ਨਾਲ  ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ  । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ  ਪਿੰਡ ਦਾਨੇਵਾਲਾ ਦੇ ਮਜ਼ਦੂਰ ਨਿਰਮਲ ਸਿੰਘ ਨਿੰਮਾ (60) ਪੁੱਤਰ ਆਤਮਾ ਦੀ ਖੂਹ ‘ਚ ਇੱਟਾਂ ਕੱਢਣ ਸਮੇਂ ਢਿੱਗ ਡਿਗਣ ਕਾਰਨ ਮੌਤ ਹੋ ਗਈ ਹੈ।  ਪਿੰਡ ਚਚੋਹਰ ਦੇ ਕਿਸਾਨ ਅਜੈਬ ਸਿੰਘ ਦੇ ਖੇਤ ਪੁਰਾਣੇ ਖੂਹ ‘ਚੋਂ ਤਿੰਨ ਮਜ਼ਦੂਰ ਇੱਟਾਂ ਕੱਢ ਰਹੇ ਸਨ। ਜਦੋਂ ਦੋ ਮਜ਼ਦੂਰ ਪਾਣੀ ਪੀਣ ਲਈ ਬਾਹਰ ਨਿਕਲੇ ਤਾਂ ਅਚਾਨਕ ਢਿੱਗ ਡਿਗਣ ਕਾਰਨ ਨਿਰਮਲ ਸਿੰਘ ਮਿੱਟੀ ਹੇਠ ਦੱਬ ਗਿਆ । ਪਤਾ ਲਗਦਿਆਂ ਸਾਰ ਹੀ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਦੋ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਤਿੰਨ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਨਿਰਮਲ ਸਿੰਘ ਬਾਹਰ ਤਾਂ ਕੱਢ ਲਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।

ਸਿਹਤ ਵਿਭਾਗ ਵਲੋਂ ਮਜ਼ਦੂਰ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ ਹੈ।ਉਧਰ ਕਿਸਾਨ ਆਗੂਆ ਅਤੇ ਮਜ਼ਦੂਰ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ ।

Leave a Reply

Your email address will not be published. Required fields are marked *

Visitor : Visitor