Visitor : Visitor
,

ਨਾਜਾਇਜ਼ ਅਸਲੇ ਸਮੇਤ ਮੁਲਜ਼ਮ ਕੀਤਾ ਕਾਬੂ, 1 ਪਿਸਟਲ 32 ਬੋੋਰ ਦੇਸੀ ਸਮੇਤ 5 ਕਾਰਤੂਸ ਬਰਾਮਦ 

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 5 ਜੂਨ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋੋਂ ਮੁਲਜ਼ਮ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਪਾਸੋੋਂ 1 ਪਿਸਟਲ 32 ਬੋਰ ਦੇਸੀ ਸਮੇਤ 5…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 5 ਜੂਨ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋੋਂ ਮੁਲਜ਼ਮ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਪਾਸੋੋਂ 1 ਪਿਸਟਲ 32 ਬੋਰ ਦੇਸੀ ਸਮੇਤ 5 ਰੌਂਦ ਜਿੰਦਾ ਬਰਾਮਦ ਕਰਕੇ ਕਬਜ਼ੇ ਵਿੱਚ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਦੌੌਰਾਨੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਇਲਾਕਾ ਥਾਣਾ ਬਾਹੱਦ ਝੁਨੀਰ ਮੌੌਜੂਦ ਸੀ ਤਾਂ ਝੁਨੀਰ ਸਾਈਡ ਤੋੋਂ ਪਿੰਡ ਸਾਹਨੇਵਾਲੀ ਵੱਲ ਜਾ ਰਹੇ ਮੋੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਸ ਪਾਸੋੋਂ 1 ਪਿਸਟਲ 32 ਬੋਰ ਦੇਸੀ ਸਮੇਤ 5 ਰੌਂਦ ਜਿੰਦਾ ਬਰਾਮਦ ਹੋਏ, ਜਿਸਨੇ ਆਪਣਾ ਨਾਮ ਰੇਸ਼ਮ ਸਿੰਘ ਉਰਫ ਜਿੰਦਾ ਪੁੱਤਰ ਜਗਦੀਸ਼ ਸਿੰਘ ਵਾਸੀ ਨੰਗਲ ਕਲਾਂ ਦੱਸਿਆ। ਜਿਸਦੇ ਵਿਰੁੱਧ ਮੁਕੱਦਮਾ ਨੰਬਰ 46 ਮਿਤੀ 04.6.2022 ਅ/ਧ 25/54/59 ਅਸਲਾ ਐਕਟ ਥਾਣਾ ਝੁਨੀਰ ਦਰਜ਼ ਰਜਿਸਟਰ ਕਰਕੇ ਬਰਾਮਦ ਨਜਾਇਜ ਅਸਲਾ-ਐਮੋੋਨੀਸ਼ਨ ਅਤੇ ਮੋੋਟਰਸਾਈਕਲ ਹੀਰੋੋ ਐਚਐਫ ਡੀਲਕਸ ਨੰ: ਪੀਬੀ31ਕੇ-7015 ਨੂੰ ਕਬਜ਼ੇ  ਵਿੱਚ ਲਿਆ ਗਿਆ।

ਗ੍ਰਿਫਤਾਰ ਮੁਲਜ਼ਮ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਜਿਲ੍ਹਾ ਮਾਨਸਾ ਦੇ ਥਾਣਾ ਸਿਟੀ-1, ਸਿਟੀ-2, ਸਦਰ ਮਾਨਸਾ, ਸਦਰ ਬੁਢਲਾਡਾ ਅਤੇ ਜਿਲ੍ਹਾ  ਸੰਗਰੂਰ ਦੇ ਥਾਣਾ ਸਿਟੀ ਸੰਗਰੂਰ, ਥਾਣਾ ਸਦਰ ਸੰਗਰੂਰ ਤੋੋਂ ਇਲਾਵਾ ਹਰਿਆਣਾ ਪ੍ਰਾਂਤ ਦੇ ਥਾਣਾ ਰਤੀਆ ਵਿਖੇ ਹੀਨੀਅਸ ਕਰਾਈਮ ਅਤੇ ਲੜਾਈ-ਝਗੜੇ ਦੇ 12 ਮੁਕੱਦਮੇ ਦਰਜ਼ ਰਜਿਸਟਰ ਹੋੋਣ ਬਾਰੇ ਪਤਾ ਲੱਗਿਆ ਹੈ। ਜਿਸਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । 

Leave a Reply

Your email address will not be published. Required fields are marked *

Visitor : Visitor