ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 3 ਜੂਨ 2022 – ਸਥਾਨਕ ਡੀਏਵੀ ਸਕੂਲ ਵਿੱਚ ਐਲਕੇਜੀ ਅਤੇ ਯੂਕੇਜੀ ਦੇ ਵਿਦਿਆਰਥੀਆਂ ਵੱਲੋਂ ‘ਮਿਲਕ ਡੇਅ‘ ਮਨਾਇਆ ਗਿਆ।
ਪ੍ਰਿੰਸੀਪਲ ਵਿਨੋਦ ਰਾਣਾ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਿਲਕ ਡੇਅ ਦਾ ਮਹੱਤਵ ਦੱਸਦਿਆਂ ਕਿਹਾ ਕਿ ਸਾਲ 2001 ਤੋਂ ਹਰ ਸਾਲ 1 ਜੂਨ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਿਸ਼ਵ ਮਿਲਕ ਡੇਅ ਦਾ ਮੁੱਖ ਉਦੇਸ਼ ਲੋਕਾਂ ਦੇ ਜੀਵਨ ਵਿੱਚ ਦੁੱਧ ਦੀ ਮਹੱਤਤਾ ਦੇ ਸਬੰਧ ਵਿੱਚ ਜਨ ਜਾਗਰੂਕਤਾ ਵਧਾਉਣਾ ਹੈ। ਇਹ ਜਨਮ ਤੋਂ ਬਾਅਦ ਬੱਚੇ ਵੱਲੋਂ ਲਿਆ ਜਾਣ ਵਾਲਾ ਪਹਿਲਾ ਆਹਾਰ ਹੈ। ਦੁੱਧ ਵਿੱਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਚੰਗੀ ਸਿਹਤ ਲਈ ਦੁੱਧ ਨੂੰ ਆਪਣੇ ਆਹਾਰ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

