Visitor : Visitor
,

ਮਾਨਸਾ ਪੁਲਿਸ ਨੇ ਚੋੋਰੀ ਦੇ 2 ਮੁਕੱਦਮਿਆਂ ਵਿੱਚ  3 ਮੁਲਜ਼ਮਾਂ ਨੂੰ ਕੀਤਾ ਕਾਬੂ

2 ਮੋੋਟਰਸਾਈਕਲ ਅਤੇ 1 ਵਿੰਡੋੋ ਏਸੀ ਕੀਤੇ  ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 2 ਜੂਨ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋੋ ਚੋੋਰੀ ਦੇ 2 ਮੁਕੱਦਮਿਆਂ ਨੂੰ ਟਰੇਸ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜਿਹਨਾਂ ਪਾਸੋੋਂ ਚੋੋਰੀਮਾਲ ਨੂੰ ਬਰਾਮਦ ਕਰਵਾਇਆ ਗਿਆ…

2 ਮੋੋਟਰਸਾਈਕਲ ਅਤੇ 1 ਵਿੰਡੋੋ ਏਸੀ ਕੀਤੇ  ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 2 ਜੂਨ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋੋ ਚੋੋਰੀ ਦੇ 2 ਮੁਕੱਦਮਿਆਂ ਨੂੰ ਟਰੇਸ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜਿਹਨਾਂ ਪਾਸੋੋਂ ਚੋੋਰੀਮਾਲ ਨੂੰ ਬਰਾਮਦ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਮਦੈਲਾ ਬਲਜਿੰਦਰ ਕੌੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਮਾਖੇਵਾਲਾ ਦੇ ਬਿਆਨ ਪਰ ਅਨਟਰੇਸ ਮੁਕੱਦਮਾ ਨੰ: 45 ਮਿਤੀ 28.05.2022 ਅ/ਧ 457,380 ਹਿੰ:ਦੰ: ਥਾਣਾ ਝੁਨੀਰ ਦਰਜ਼ ਰਜਿਸਟਰ ਹੋੋਇਆ ਸੀ ਕਿ ਮਿਤੀ 17,18.05.2022 ਦੀ ਦਰਮਿਆਨੀ ਰਾਤ ਨੂੰ ਪਿੰਡ ਫੱਤਾ ਮਾਲੋੋਕਾ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿੱਚੋੋ ਨਾਮਲੂਮ ਵਿਅਕਤੀ ਇੱਕ ਵੋੋਲਟਾਸ ਕੰਪਨੀ ਦਾ ਵਿੰਡੋੋ ਏਸੀ ਅਤੇ ਇੱਕ ਪਾਣੀ ਵਾਲਾ ਕੈਂਪਰ ਚੋੋਰੀ ਕਰਕੇ ਲੈ ਗਏ। ਦੌੌਰਾਨੇ ਤਫਤੀਸ ਸੀਆਈਏ ਸਟਾਫ ਮਾਨਸਾ ਦੇ ਸ:ਥ: ਉਜਾਗਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਕੱਦਮੇ  ਨੂੰ ਟਰੇਸ ਕਰਕੇ 2 ਮੁਲਜਮਾਂ ਇਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਾਹਨੇਵਾਲੀ ਅਤੇ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਫੱਤਾ ਮਾਲੋੋਕਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋਂ ਚੋੋਰੀਮਾਲ ਇੱਕ ਵਿੰਡੋੋ ਏਸੀ ਅਤੇ ਇੱਕ ਕੈਂਪਰ ਬਰਾਮਦ ਕਰਾਇਆ ਗਿਆ ਹੈ। ਬਰਾਮਦ ਮਾਲ ਦੀ ਕੁੱਲ ਮਾਲੀਤੀ ਕਰੀਬ 12 ਹਜ਼ਾਰ ਰੁਪਏ ਬਣਦੀ ਹੈ।

ਇਸੇ ਤਰਾ ਥਾਣਾ ਸਿਟੀ-2 ਮਾਨਸਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਚੋੋਰੀ ਦੇ ਮੁਕੱਦਮਾ ਨੰਬਰ 115 ਮਿਤੀ 31.05.2022 ਅ/ਧ 379,411 ਹਿੰ:ਦੰ: ਥਾਣਾ ਸਿਟੀ-2 ਮਾਨਸਾ ਵਿੱਚ ਮੁਲਜਮ ਸੋਨੀ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਚੋੋਰੀ ਦੇ 2 ਮੋਟਰਸਾਈਕਲ (ਸਪਲੈਂਡਰ ਪਲੱਸ ਨੰ: ਪੀਬੀ31ਜੇ-2296 ਅਤੇ ਹੀਰੋੋ ਐਚਐਫ ਡੀਲਕਸ ਬਿਨਾ ਨੰਬਰੀ) ਬਰਾਮਦ ਕੀਤੇ ਗਏ ਹਨ। ਬਰਾਮਦ ਦੋੋਨਾਂ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 50 ਹਜ਼ਾਰ ਰੁਪਏ ਬਣਦੀ ਹੈ। 

ਉਕਤ ਦੋੋਨਾਂ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋੋਗ ਅਦਾਲਤਾਂ ਵਿੱਚ ਪੇਸ਼ ਕਰਕੇ 1-1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Leave a Reply

Your email address will not be published. Required fields are marked *

Visitor : Visitor