Visitor : Visitor
,

ਮਾਨਸਾ ਪੁਲਿਸ ਨੇ ਚੋੋਰੀ ਦੇ ਮੁਕੱਦਮੇ ਵਿੱਚ ਮੁਲਜਮਾਂ ਨੂੰ  ਕੀਤਾ ਗ੍ਰਿਫਤਾਰ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 28 ਮਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਥਾਣਾ ਬੋਹਾ ਦੇ ਪਿੰਡ ਉਡਤ ਸੈਦੇਵਾਲਾ ਦੀ ਅਕਾਲ ਅਕੈਡਮੀ ਵਿੱਚੋੋ ਸਰੀਆ (ਲੋੋਹਾ) ਚੋੋਰੀ ਹੋੋਣ ਸਬੰਧੀ ਦਰਜ਼ ਹੋਏ ਮੁਕੱਦਮੇ ਨੂੰ ਸੁਲਝਾ ਕੇ 2 ਮੁਲਜਮਾਂ ਨੂੰ 1 ਘੰਟੇ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਮਾਂ ਪਾਸੋਂ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 28 ਮਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਥਾਣਾ ਬੋਹਾ ਦੇ ਪਿੰਡ ਉਡਤ ਸੈਦੇਵਾਲਾ ਦੀ ਅਕਾਲ ਅਕੈਡਮੀ ਵਿੱਚੋੋ ਸਰੀਆ (ਲੋੋਹਾ) ਚੋੋਰੀ ਹੋੋਣ ਸਬੰਧੀ ਦਰਜ਼ ਹੋਏ ਮੁਕੱਦਮੇ ਨੂੰ ਸੁਲਝਾ ਕੇ 2 ਮੁਲਜਮਾਂ ਨੂੰ 1 ਘੰਟੇ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਮਾਂ ਪਾਸੋਂ ਚੋੋਰੀ ਕੀਤਾ ਸਰੀਆ (ਲੋੋਹਾ) ਬਰਾਮਦ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਮਦੱਈ  ਸੁਖਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਮਹਿਤਾ (ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਮਿਤੀ 27.05.2022 ਨੂੰ ਥਾਣਾ ਬੋਹਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਿਵਲ ਇੰਜੀਨੀਅਰ ਲੱਗਿਆ ਹੋੋਣ ਕਰਕੇ ਅਕਾਲ ਅਕੈਡਮੀ ਪਿੰਡ ਉੱਡਤ ਸੈਦੇਵਾਲਾ ਦੀ ਬਿਲਡਿੰਗ ਦੀ ਉਸਾਰੀ ਦੇ ਕੰਮ ਦੀ ਦੇਖ ਰੇਖ ਕਰਦਾ ਹੈ। ਪਿਛਲੇ ਦਿਨੀ ਇਸ ਅਕੈਡਮੀ ਵਿੱਚੋੋ 400 ਕਿਲੋੋਗ੍ਰਾਮ ਸਰੀਆ (ਲੋਹਾ) ਚੋੋਰੀ ਹੋੋ ਗਿਆ ਸੀ, ਜਿਸ ਸਬੰਧੀ ਮੁਦੱਈ ਦੇ ਬਿਆਨ ਪਰ ਮੁਲਜਮਾਂ ਵਿਰੁੱਧ ਮੁਕੱਦਮਾ ਨੰਬਰ 66 ਮਿਤੀ 27.05.2022 ਅ/ਧ 379, 411 ਹਿੰ:ਦੰ: ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ। 

ਐਸਆਈ ਦਲਜੀਤ ਸਿੰਘ ਮੁੱਖ ਅਫਸਰ ਥਾਣਾ ਬੋਹਾ ਦੀ ਅਗਵਾਈ ਹੇਠ ਸ:ਥ: ਬਲਕਰਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੋਏ ਚੋਰੀ ਕਰਨ ਵਾਲੇ ਦੋਨਾਂ ਮੁਲਜਮਾਂ ਹੈਪੀ ਸਿੰਘ ਪੁੱਤਰ ਰਘਵੀਰ ਸਿੰਘ ਅਤੇ ਮਾਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਅਨ ਹਰੀਗੜ (ਸੰਗਰੂਰ) ਨੂੰ 1 ਘੰਟੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋਂ 110 ਕਿਲੋੋਗ੍ਰਾਮ ਸਰੀਆ (ਲੋੋਹਾ) ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ। ਇਹ ਦੋੋਨੋੋ ਮੁਲਜਮ ਅਕਾਲ ਅਕੈਡਮੀ ਵਿੱਚ ਬਿਲਡਿੰਗ ਦਾ ਜਾਲ ਪਾਉਣ ਲਈ ਸਰੀਆ ਬੰਨਣ ਦਾ ਕੰਮ ਕਰਦੇ ਹਨ। 

ਗ੍ਰਿਫਤਾਰ ਮੁਲਜਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Leave a Reply

Your email address will not be published. Required fields are marked *

Visitor : Visitor