Visitor : Visitor
,

ਦਰਦਨਾਕ ਹਾਦਸਾ ! ਕਾਰ ਉੱਪਰ ਡਿੱਗਿਆ ਕੰਟੇਨਰ, ਮਾਂ ਸਣੇ ਦੋ ਬੱਚਿਆਂ ਦੀ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਖੰਨਾ, 28 ਮਈ 2022 : ਖੰਨਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਮਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸੀ। ਪਿੰਡ ਨਸਰਾਲੀ ਦੇ ਰਹਿਣ ਵਾਲੇ ਹਨ । ਮ੍ਰਿਤਕ ਔਰਤ ਦਾ ਪਤੀ ਅਤੇ ਸੱਸ ਗੰਭੀਰ ਜਖ਼ਮੀ ਹੋ ਗਏ । ਮਿਲੀ ਜਾਣਕਾਰੀ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਖੰਨਾ, 28 ਮਈ 2022 : ਖੰਨਾ ‘ਚ ਭਿਆਨਕ ਸੜਕ ਹਾਦਸੇ ਦੌਰਾਨ ਮਾਂ ਤੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਫਤਹਿਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਜਾ ਰਹੇ ਸੀ। ਪਿੰਡ ਨਸਰਾਲੀ ਦੇ ਰਹਿਣ ਵਾਲੇ ਹਨ । ਮ੍ਰਿਤਕ ਔਰਤ ਦਾ ਪਤੀ ਅਤੇ ਸੱਸ ਗੰਭੀਰ ਜਖ਼ਮੀ ਹੋ ਗਏ ।

ਮਿਲੀ ਜਾਣਕਾਰੀ ਮੁਤਾਬਿਕ ਜੁੜਵਾ ਭੈਣ ਭਰਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਖੰਨਾ ਦੇ ਪਿੰਡ ਨਸਰਾਲੀ ਦੀ ਰਹਿਣ ਵਾਲੀ ਨਵਪ੍ਰੀਤ ਕੌਰ (30) ਵਜੋਂ ਹੋਈ। ਉਸਦਾ ਪਤੀ ਗੁਰਿੰਦਰ ਸਿੰਘ ਜਖ਼ਮੀ ਹੈ।  ਪੁਲਿਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਕਾਰ ‘ਚ ਪਰਿਵਾਰ ਸਮੇਤ ਫ਼ਤਹਿਗੜ੍ਹ ਸਾਹਿਬ ਮੱਥਾ ਟੇਕਣ ਮਗਰੋਂ ਵਾਪਸ ਆਪਣੇ ਪਿੰਡ ਨਸਰਾਲੀ ਆ ਰਹੇ ਸੀ। ਜਦੋਂ ਉਹ ਖੰਨਾ ਦੇ ਪਿੰਡ ਬੁੱਲੇਪੁਰ ਕੋਲ ਪੁੱਜੇ ਤਾਂ ਇੱਥੇ ਪੁਲਿਸ ਨਾਕੇ ਵਾਲੀ ਥਾਂ ਉਪਰ ਪਹਿਲਾਂ ਤੋਂ ਹੀ ਹਾਦਸਾਗ੍ਰਸਤ ਗੱਡੀ ਖੜੀ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਟਰਾਲਾ ਕੰਟੇਨਰ ਲੈਕੇ ਜਾ ਰਿਹਾ ਸੀ ਤਾਂ ਟਰਾਲਾ ਚਾਲਕ ਨੇ ਇੱਕ ਦਮ ਬ੍ਰੇਕ ਲਗਾਏ। ਜਿਸ ਨਾਲ ਕੰਟੇਨਰ ਟਰਾਲੇ ਦਾ ਕੈਬਿਨ ਤੋੜ ਕੇ ਅੱਗੇ ਜਾ ਰਹੀ ਕਾਰ ਉਪਰ ਡਿੱਗ ਗਿਆ। ਕਾਰ ਪੂਰੀ ਤਰਾਂ ਨਾਲ ਪਿਸ ਗਈ। ਕਾਰ ਦੀ ਪਿਛਲੀ ਸੀਟ ਉਪਰ ਬੈਠੀ ਨਵਪ੍ਰੀਤ ਕੌਰ ਅਤੇ ਉਸਦੇ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਲਾ ਰਿਹਾ ਗੁਰਿੰਦਰ ਅਤੇ ਉਸਦੀ ਨਾਲ ਦੀ ਸੀਟ ਉਪਰ ਬੈਠੀ ਗੁਰਿੰਦਰ ਦੀ ਮਾਂ ਜਖ਼ਮੀ ਹੋ ਗਏ। ਰਾਹਗੀਰਾਂ ਨੇ ਇਸ ਹਾਦਸੇ ਲਈ ਪੁਲਿਸ ਪ੍ਰਸ਼ਾਸਨ ਨੂੰ ਜਿੰਮੇਵਾਰ ਦੱਸਿਆ ਹੈ ।

Leave a Reply

Your email address will not be published. Required fields are marked *

Visitor : Visitor