Visitor : Visitor
,

ਭਾਖੜਾ ਨਹਿਰ ਚੋਂ ਗੋਤਾਖੋਰਾਂ ਨੇ ਕੱਢੀ ਇਕ ਸਾਲ ਪੁਰਾਣੀ ਗੱਡੀ,  ਕਾਰ ਵਿੱਚੋਂ ਨਿਕਲੇ ਕੰਕਾਲ  

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਪਟਿਆਲਾ ਵਿਖੇ ਭਾਖੜਾ ਨਹਿਰ ਤੋਂ ਇੱਕ ਟਾਟਾ ਇੰਡੀਕੋ ਕਾਰ ਪੀਬੀ11, ਏਕਿਊ-2727 ਕੱਢੀ ਗਈ ਹੈ ਤੇ ਕਾਰ ਵਿਚੋਂ ਮ੍ਰਿਤਕ ਲੋਕਾਂ ਦੇ ਕੰਕਾਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਾਰ ਕਾਫੀ ਦੇਰ ਤੋਂ ਨਹਿਰ ਵਿਚ ਡਿੱਗੀ ਹੋਈ ਸੀ ਤੇ ਨਿਕਲ ਨਹੀਂ ਸੀ ਸਕੀ ਤੇ ਕਾਰ ਸਵਾਰਾਂ ਦੀ ਵਿੱਚ ਹੀ ਮੌਤ ਹੋ ਗਈ। ਗੋਤਾਖੋਰਾਂ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਪਟਿਆਲਾ ਵਿਖੇ ਭਾਖੜਾ ਨਹਿਰ ਤੋਂ ਇੱਕ ਟਾਟਾ ਇੰਡੀਕੋ ਕਾਰ ਪੀਬੀ11, ਏਕਿਊ-2727 ਕੱਢੀ ਗਈ ਹੈ ਤੇ ਕਾਰ ਵਿਚੋਂ ਮ੍ਰਿਤਕ ਲੋਕਾਂ ਦੇ ਕੰਕਾਲ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਾਰ ਕਾਫੀ ਦੇਰ ਤੋਂ ਨਹਿਰ ਵਿਚ ਡਿੱਗੀ ਹੋਈ ਸੀ ਤੇ ਨਿਕਲ ਨਹੀਂ ਸੀ ਸਕੀ ਤੇ ਕਾਰ ਸਵਾਰਾਂ ਦੀ ਵਿੱਚ ਹੀ ਮੌਤ ਹੋ ਗਈ।

ਗੋਤਾਖੋਰਾਂ ਵੱਲੋਂ ਭਾਖੜਾ ਨਹਿਰ ਵਿਚੋਂ ਕਰੇਨ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ,  ਨਾਲ ਹੀ ਗੋਤਾਖੋਰਾਂ ਨੇ ਦੱਸਿਆ ਕਿ ਇਕ ਮਹੀਨੇ ਵਿੱਚ ਨਹਿਰ ਵਿਚੋਂ ਲਗਭਗ 36 ਮ੍ਰਿਤਕ ਮਿਲ ਚੁੱਕੇ ਹਨ ਜਿਨ੍ਹਾਂ ਵਿਚੋਂ ਜ਼ਿਆਦਾ ਨੌਜਵਾਨ ਸਨ।

ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਾਰ ਕਿਸ ਦੀ ਹੈ। ਪੜਤਾਲ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਸਕੇਗੀ। ਕਾਫੀ ਪੁਰਾਣੀ ਘਟਨਾ ਦੱਸੀ ਜਾ ਰਹੀ ਹੈ ਕਿਉਂਕਿ ਕਾਰ ਵਿਚੋਂ ਕੰਕਾਲ ਨਿਕਲੇ ਹਨ।

ਗੋਤਾਖੋਰਾਂ ਨੇ ਦੱਸਿਆ ਕਿ ਅੱਜ ਤੋਂ ਲਗਭਗ 10-15 ਦਿਨ ਪਹਿਲਾਂ ਨਾਭਾ ਰੋਡ ‘ਤੇ ਰੇਲਵੇ ਵਾਲੇ ਪੁਲ ਕੋਲ ਇੱਕ ਮੁੰਡਾ-ਕੁੜੀ ਡਿੱਗ ਗਏ ਸਨ ਜਿਸ ਕਾਰਨ 16 ਕਿਲੋਮੀਟਰ ਤੱਕ ਗੋਤਾ ਮਾਰ ਕੇ ਉਨ੍ਹਾਂ ਦੀ ਭਾਲ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਇਹ ਗੱਡੀ ਮਿਲੀ। ਕਾਰ ਵਿਚੋਂ ਇੱਕ ਨੇ ਸਲੇਟੀ ਜਿਹੇ ਰੰਗ ਦੀ ਕਮੀਜ਼ ਪਾਈ ਹੋਈ ਸੀ ਤੇ ਦੂਜਾ ਬਿਲਕੁਲ ਕੰਕਾਲ ਵਿੱਚ ਹੀ ਬਦਲ ਚੁੱਕਾ ਸੀ।

Leave a Reply

Your email address will not be published. Required fields are marked *

Visitor : Visitor