Visitor : Visitor
,

ਖੋਹ ਦੇ ਅਨਟਰੇਸ ਮੁਕੱਦਮੇ ਵਿੱਚ ਮੁਲਜ਼ਮਾਂ ਨੂੰ ਕੀਤਾ ਕਾਬੂ

ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਸਮੇਤ ਨਗਦੀ ਨੂੰ ਕੀਤਾ ਗਿਆ ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 25 ਮਈ 2022 :  ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਪਿਛਲੇ ਦਿਨੀ ਭੀਖੀ ਵਿਖੇ ਝਪਟ ਮਾਰ ਕੇ ਮੋੋਬਾਇਲ ਫੋੋਨ ਤੇ ਨਗਦੀ ਖੋਹਣ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਮਾਨਸਾ ਪੁਲਿਸ ਵੱਲੋੋਂ 3 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ…

ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਸਮੇਤ ਨਗਦੀ ਨੂੰ ਕੀਤਾ ਗਿਆ ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 25 ਮਈ 2022 :  ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਪਿਛਲੇ ਦਿਨੀ ਭੀਖੀ ਵਿਖੇ ਝਪਟ ਮਾਰ ਕੇ ਮੋੋਬਾਇਲ ਫੋੋਨ ਤੇ ਨਗਦੀ ਖੋਹਣ ਦੀ ਵਾਰਦਾਤ ਕਰਨ ਵਾਲੇ ਮੁਲਜ਼ਮਾਂ ਨੂੰ ਮਾਨਸਾ ਪੁਲਿਸ ਵੱਲੋੋਂ 3 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜ਼ਮਾਂ ਪਾਸੋਂ ਵਾਰਦਾਤ ਦੌੌਰਾਨ ਵਰਤੇ ਮੋੋਟਰਸਾਈਕਲ ਅਤੇ ਖੋਹ ਕੀਤੀ ਨਗਦੀ 1000/- ਰੁਪਏ ਬਰਾਮਦ ਕੀਤੇ । 

ਉਨ੍ਹਾਂ ਦੱਸਿਆ ਕਿ ਥਾਣਾ ਭੀਖੀ ਦੀ ਪੁਲਿਸ ਪਾਸ ਮੁਦੱਈ ਜਸਵੀਰ ਕੁਮਾਰ ਪੁੱਤਰ ਤੇਜਪਾਲ ਵਾਸੀ ਭੀਖੀ ਨੇ ਬਿਆਨ ਲਿਖਾਇਆ ਕਿ ਮਿਤੀ 11.05.2022 ਨੂੰ ਵਕਤ ਕਰੀਬ 9 ਵਜੇ ਰਾਤ ਉਹ ਦਾਣਾ ਮੰਡੀ ਤੋੋਂ ਬੱਸ ਅੱਡਾ ਭੀਖੀ ਵੱਲ ਪੈਦਲ ਜਾ ਰਿਹਾ ਸੀ ਅਤੇ ਉਹ ਆਪਣਾ ਸੈਮਸੰਗ ਕੰਪਨੀ ਦਾ ਮੋੋਬਾਇਲ ਫੋੋਨ ਕੰਨ ਤੇ ਲਗਾ ਕੇ ਸੁਣ ਰਿਹਾ ਸੀ ਤਾਂ 4 ਨਾਮਲੂਮ ਮੁਲਜ਼ਮ ਜਿਹਨਾਂ ਵਿੱਚੋੋ 2 ਮੋੋਟਰਸਾਈਕਲ ਤੇ ਸਵਾਰ ਸਨ ਅਤੇ 2 ਪੈਦਲ ਸਨ, ਨੇ ਝਪਟ ਮਾਰ ਕੇ ਉਸਨੂੰ ਧੱਕਾ ਦੇ ਕੇ ਉਸਦਾ ਮੋੋਬਾਇਲ ਫੋੋਨ ਖੋੋਹ ਲਿਆ ਅਤੇ ਮੋਬਾਇਲ ਫੋੋਨ ਦੇ ਕਵਰ ਵਿੱਚ ਪਾਏ 1000 ਰੁਪਏ ਵੀ ਲੈ ਕੇ ਭੱਜ ਗਏ। ਮੁਦੱਈ ਵੱਲੋੋਂ ਮਿਤੀ 24.05.2022 ਨੂੰ ਥਾਣਾ ਭੀਖੀ ਇਤਲਾਹ ਦੇਣ ਤੇ ਉਸਦੇ ਬਿਆਨ ਪਰ 4 ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 88 ਮਿਤੀ 24.5.2022 ਅ/ਧ 379-ਬੀ ਹਿੰ:ਦੰ: ਥਾਣਾ ਭੀਖੀ ਦਰਜ ਰਜਿਸਟਰ ਕੀਤਾ ਗਿਆ। 

ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਮੇਵਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਕੱਦਮੇ ਦੀ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ 3 ਘੰਟਿਆਂ ਦੇ ਅੰਦਰ ਮੁਕੱਦਮੇ ਵਿੱਚ ਮੋਬਾਇਲ ਫੋਨ ਖੋਹਣ ਵਾਲੇ 3 ਮੁਲਜ਼ਮਾਂ ਕੁਲਦੀਪ ਸਿੰਘ ਉਰਫ ਦੀਪ ਪੁੱਤਰ ਹਰਮੇਲ ਸਿੰਘ, ਸੰਦੀਪ ਸਿੰਘ ਪੁੱਤਰ ਜੀਵਨ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀਅਨ ਕੋੋਟੜਾ ਕਲਾਂ ਨੂੰ ਗ੍ਰਿਫਤਾਰ ਕੀਤਾ। ਜਿਹਨਾਂ ਪਾਸੋਂ ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਮਾਰਕਾ ਸਪਲੈਂਡਰ ਨੰਬਰੀ ਪੀਬੀ31ਐਮ-1256 ਅਤੇ ਖੋੋਹ ਕੀਤੀ ਨਗਦੀ 1000/- ਰੁਪਏ ਨੂੰ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ਚੌੌਥੇ ਮੁਲਜ਼ਮ ਮਹਾਂਵੀਰ ਸਿੰਘ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਖੋਹ ਕੀਤਾ ਮੋੋਬਾਇਲ ਫੋੋਨ ਬਰਾਮਦ ਕਰਵਾਇਆ ਜਾਵੇਗਾ। 

ਗ੍ਰਿਫਤਾਰ ਤਿੰਨਾਂ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋੋਂ ਪਹਿਲਾਂ ਕੀਤੀਆ ਅਜਿਹੀਆ ਹੋੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ। 

Leave a Reply

Your email address will not be published. Required fields are marked *

Visitor : Visitor