Visitor : Visitor
,

ਨਸ਼ਿਆਂ ਦੇ 5 ਮੁਕੱਦਮੇ ਦਰਜ਼ ਕਰਕੇ 5 ਮੁਲਜ਼ਮ ਕੀਤੇ ਕਾਬੂ

10 ਕਿਲੋੋਗ੍ਰਾਮ ਭੁੱਕੀ ਚੂਰਾਪੋੋਸਤ ਸਮੇਤ ਕਾਰ, 200 ਲੀਟਰ ਲਾਹਣ ਅਤੇ 11 ਬੋਤਲਾਂ ਸ਼ਰਾਬ ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 25 ਮਈ 2022 : ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ   ਕਾਰਵਾਈ ਕਰਦੇ ਹੋੋਏ ਐਂਟੀ ਨਾਰਕੋਟਿਕਸ ਸੈਲ ਮਾਨਸਾ…

10 ਕਿਲੋੋਗ੍ਰਾਮ ਭੁੱਕੀ ਚੂਰਾਪੋੋਸਤ ਸਮੇਤ ਕਾਰ, 200 ਲੀਟਰ ਲਾਹਣ ਅਤੇ 11 ਬੋਤਲਾਂ ਸ਼ਰਾਬ ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 25 ਮਈ 2022 : ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ  

ਕਾਰਵਾਈ ਕਰਦੇ ਹੋੋਏ ਐਂਟੀ ਨਾਰਕੋਟਿਕਸ ਸੈਲ ਮਾਨਸਾ ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਰਾਜਿੰਦਰ ਸਿੰਘ ਵਾਸੀ ਜੋੋਗਾ ਨੂੰ ਸਵਿੱਫਟ ਕਾਰ ਨੰ: ਡੀਐਲ 3ਸੀਬੀਬੀ-5005 ਸਮੇਤ ਕਾਬੂ ਕਰਕੇ ਉਸ ਪਾਸੋੋਂ 10 ਕਿਲੋੋਗ੍ਰਾਮ ਭੁੱਕੀ ਚੂਰਾਪੋੋਸਤ ਦੀ ਬਰਾਮਦਗੀ ਕੀਤੀ ਗਈ, ਜਿਸਦੇ ਵਿਰੁੱਧ ਥਾਣਾ ਭੀਖੀ ਵਿਖੇ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਬਰਾਮਦ ਮਾਲ ਅਤੇ ਕਾਰ ਨੂੰ ਕਬਜ਼ੇ  ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਅਤੇ ਡੂੰਘਾਈ ਨਾਲ ਪੁੱਛਗਿੱਛ   ਕੀਤੀ ਜਾਵੇਗੀ।

ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਦਰਸ਼ਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਅਹਿਮਦਪੁਰ ਨੂੰ ਕਾਬੂ ਕਰਕੇ 100 ਲੀਟਰ ਲਾਹਣ ਬਰਾਮਦ ਕੀਤੀ ਗਈ। ਥਾਣਾ ਬੋੋਹਾ ਦੀ ਪੁਲਿਸ ਪਾਰਟੀ ਵੱਲੋੋਂ ਸੁਰਜੀਤ ਸਿੰਘ ਪੁੱਤਰ ਸਰਨਾ ਸਿੰਘ ਵਾਸੀ ਸੈਦੇਵਾਲਾ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ ਗਈ। 

ਸੀਆਈਏ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਕਰਨੈਲ ਸਿੰਘ ਵਾਸੀ ਮੂਸਾ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ ਗਈ। 

ਸੀਆਈਏ ਸਟਾਫ ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਜਿਊਣ ਸਿੰਘ ਉਰਫ ਜਿਊਣਾ ਪੁੱਤਰ ਲਾਭ ਸਿੰਘ ਵਾਸੀ ਲੱਲੂਆਣਾ ਨੂੰ ਕਾਬੂ ਕਰਕੇ 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ ਗਈ। 

ਐੱਸ ਐੱਸ ਪੀ ਮਾਨਸਾ ਨੇ ਦੱਸਿਆ ਕਿ ਨਸ਼ਿਆਂ ਅਤੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ  ।

Leave a Reply

Your email address will not be published. Required fields are marked *

Visitor : Visitor