Visitor : Visitor
,

ਖੇਤਾਂ ਅਤੇ ਵਾਟਰ-ਵਰਕਸਾਂ ਵਿੱਚੋੋ ਬਿਜਲੀ ਮੋੋਟਰਾਂ ਅਤੇ ਕੇਬਲ ਤਾਰਾਂ ਚੋੋਰੀ ਕਰਨ ਵਾਲੇ ਗਿਰੋੋਹ ਨੂੰ ਕੀਤਾ ਕਾਬੂ

ਸੰਜੀਵ ਜਿੰਦਲ   ( ਪ੍ਰਾਈਮ ਪੋਸਟ ਪੰਜਾਬ )     ਮਾਨਸਾ, 21 ਮਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਖੇਤਾਂ ਅਤੇ ਵਾਟਰ-ਵਰਕਸਾਂ ਵਿੱਚੋੋ ਬਿਜਲੀ ਵਾਲੀਆ ਮੋੋਟਰਾਂ, ਕੇਬਲ ਤਾਰਾਂ, ਪੱਖੇ, ਸਪਰੇਅ ਢੋੋਲੀਆ ਆਦਿ ਸਮਾਨ ਚੋਰੀ ਕਰਕੇ ਅੱਗੇ ਵੇਚ ਕੇ ਮੋਟੀ ਕਮਾਈ ਕਰਨ ਵਾਲੇ 7 ਚੋੋਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿਨ੍ਹਾਂ…

ਸੰਜੀਵ ਜਿੰਦਲ   ( ਪ੍ਰਾਈਮ ਪੋਸਟ ਪੰਜਾਬ )    

ਮਾਨਸਾ, 21 ਮਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਖੇਤਾਂ ਅਤੇ ਵਾਟਰ-ਵਰਕਸਾਂ ਵਿੱਚੋੋ ਬਿਜਲੀ ਵਾਲੀਆ ਮੋੋਟਰਾਂ, ਕੇਬਲ ਤਾਰਾਂ, ਪੱਖੇ, ਸਪਰੇਅ ਢੋੋਲੀਆ ਆਦਿ ਸਮਾਨ ਚੋਰੀ ਕਰਕੇ ਅੱਗੇ ਵੇਚ ਕੇ ਮੋਟੀ ਕਮਾਈ ਕਰਨ ਵਾਲੇ 7 ਚੋੋਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿਨ੍ਹਾਂ ਪਾਸੋਂ 150 ਫੁੱਟ ਕੇਬਲ ਤਾਰ, 23 ਪਾਣੀ ਸਪਲਾਈ ਕਰਨ ਵਾਲੇ ਉਪਕਰਣ, 13 ਪਾਣੀ ਵਾਲੇ ਪੱਖੇ, 10 ਹਿੱਸੇ ਮੋੋਟਰ ਬਾਡੀਜ਼, 5 ਬਿਜਲੀ ਵਾਲੇ ਪੱਖੇ, 2 ਸਪਰੇਅ ਢੋਲੀਆ, 4 ਛੋਟੀਆ ਮੋਟਰਾਂ (ਟੁੱਲੂ ਪੰਪ), 6 ਫਲੈਕਸ ਬਾਲ ਸਮੇਤ ਐਲਬੋੋ, 2 ਟੀਆ, 14 ਪਾਨੇ-ਚਾਬੀਆ, 1 ਗੈਸੀ ਭੱਠੀ, ਹਥੌੜਾ, ਆਰੀ, ਰੈਂਚ, ਕੱਟਰ, ਦਾਹ, ਪਲਾਸ, ਸੈਣੀ, ਨਾਪ ਤੋੋਲ ਕੰਡਾਂ, ਰਾਡ, ਪੇਚਕਸ ਆਦਿ ਤੋੋਂ ਇਲਾਵਾ ਚੋੋਰੀ ਦੀਆ ਵਾਰਦਾਤਾ ਵਿੱਚ ਵਰਤੇ 3 ਮੋੋਟਰਸਾਈਕਲ ਸਮੇਤ 1 ਰੇਹੜੀ ਨੂੰ ਬਰਾਮਦ ਕੀਤਾ ਗਿਆ ਹੈ। ਇਸਤੋੋਂ ਇਲਾਵਾ ਮੁਲਜ਼ਮਾਂ ਵੱਲੋੋਂ ਚੋੋਰੀ ਦਾ ਮਾਲ ਵੇਚ ਕੇ ਹਾਸਲ ਕੀਤੀ 2 ਲੱਖ ਰੁਪਏ ਦੀ ਨਗਦੀ ਨੂੰ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਮਿਤੀ 18.05.2022 ਨੂੰ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਪਿੰਡ ਸੱਦਾ ਸਿੰਘ ਵਾਲਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ ਤਰਸੇਮ ਸਿੰਘ ਪੁੱਤਰ ਛੋੋਟਾ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਸੇਵਕ ਸਿੰਘ ਪੁੱਤਰ ਤੇਜਾ ਸਿੰਘ ਵਾਸੀਅਨ ਕੋੋਟਲੀ ਕਲਾਂ ਵਿਰੁੱਧ ਮੁਕੱਦਮਾ ਨੰਬਰ 112 ਮਿਤੀ 18.05.2022 ਅ/ਧ 379, 411 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਅਤੇ ਤਫਤੀਸ ਦੌੌਰਾਨ ਜੁਰਮ ਵਿੱਚ ਅ/ਧ 120-ਬੀ ਹਿੰ:ਦੰ: ਦਾ ਵਾਧਾ ਕੀਤਾ ਗਿਆ।   

ਧਰਮਵੀਰ ਸਿੰਘ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਗੋਬਿੰਦਰ ਸਿੰਘ ਡੀਐਸਪੀ ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਬੇਅੰਤ ਕੌੌਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ: ਪਾਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੌੌਰਾਨੇ ਤਫਤੀਸ ਤਿੰਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ 4 ਹੋੋਰ ਮੁਲਜ਼ਮਾਂ ਹਰਦਿਆਲ ਸਿੰਘ ਪੁੱਤਰ ਸਾਉਣ ਸਿੰਘ ਵਾਸੀ ਜਵਾਹਰਕੇ ਰੋੋਡ ਮਾਨਸਾ, ਰਾਵਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ, ਦੀਨਦਿਆਲ ਉਰਫ ਰਾਹੁਲ ਪੁੱਤਰ ਕਮਲ ਸਿੰਘ ਵਾਸੀਅਨ ਚੰਡੋੋਸ (ਯੂਪੀ) ਅਤੇ ਰਿੰਕੂ ਪੁੱਤਰ ਰਾਮਜੀ ਲਾਲ ਵਾਸੀ ਗਾਜਿਆਬਾਦ (ਯੂਪੀ), ਹਾਲ ਆਬਾਦ ਬਿਜਲੀ ਗਰਿੱਡ ਦੀ ਬੈਕਸਾਈਡ ਮਾਨਸਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ 7 ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਿੱਚੋੋ ਕੁਝ ਮੁਲਜ਼ਮ ਚੋੋਰੀ ਦੀਆ ਵਾਰਦਾਤਾਂ ਨੂੰ ਅੰਜਾਂਮ ਦਿੰਦੇ ਸੀ ਅਤੇ ਕੁਝ ਮੁਲਜ਼ਮ ਚੋਰੀ ਮਾਲ ਨੂੰ ਚੁੱਕ ਕੇ ਹਰਦਿਆਲ ਸਿੰਘ ਪੁੱਤਰ ਸਾਉਣ ਸਿੰਘ ਵਾਸੀ ਜਵਾਹਰਕੇ ਰੋੋਡ ਮਾਨਸਾ ਜੋੋ ਕਬਾੜ ਦਾ ਕੰਮ ਕਰਦਾ ਹੈ, ਪਾਸ ਵੇਚ ਦਿੰਦੇ ਸੀ। ਜਿਹਨਾਂ ਦੀ ਪੁੱਛਗਿੱਛ ਉਪਰੰਤ ਜਿਲ੍ਹਾ  ਮਾਨਸਾ ਅਤੇ ਜਿਲ੍ਹਾ  ਬਠਿੰਡਾ ਦੇ 9 ਮੁਕੱਦਮੇ ਟਰੇਸ ਹੋੋਏ ਹਨ ਅਤੇ ਹੋੋਰ ਅਨਟਰੇਸ ਵਾਰਦਾਤਾਂ ਦੇ ਟਰੇਸ ਹੋੋਣ ਦੀ ਸੰਭਾਵਨਾਂ ਹੈ।
ਮੁਲਜ਼ਮ ਤਰਸੇਮ ਸਿੰਘ ਪੁੱਤਰ ਛੋੋਟਾ ਸਿੰਘ ਵਾਸੀ ਕੋੋਟਲੀ ਕਲਾਂ ਕਰਾਈਮ ਪੇਸ਼ਾ ਹੈ, ਜਿਸਦੇ ਵਿਰੁੱਧ ਡਕੈਤੀ, ਲੁੱਟ-ਖੋੋਹ, ਅਸਲਾ ਐਕਟ ਅਤੇ ਨਸ਼ਿਆ ਆਦਿ ਦੇ 13 ਮੁਕੱਦਮੇ ਦਰਜ਼ ਰਜਿਸਟਰ ਹੋੋਣ ਬਾਰੇ ਪਤਾ ਲੱਗਿਆ ਹੈ ਅਤੇ ਬਾਕੀ ਦੇ ਮੁਲਜਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਜਾਰੀ ਹੈ।

Leave a Reply

Your email address will not be published. Required fields are marked *

Visitor : Visitor