Visitor : Visitor
,

ਇੱਕੋ ਘਰੋਂ ਉਠੀਆਂ 3 ਅਰਥੀਆਂ, ਪੁੱਤ ਮਗਰੋਂ ਮਾਂ ਤੇ ਫੇਰ ਧੀ ਨੇ ਤੋੜਿਆ ਦਮ, ਪਿੱਛੋਂ ਭੈਣ-ਭਰਾ ਰਹਿ ਗਏ ‘ਕੱਲੇ

ਬਿਊਰੋ ਪ੍ਰਾਈਮ ਪੋਸਟ ਪੰਜਾਬ  ਇੱਕ ਘਰ ਵਿੱਚ ਤਿੰਨ ਲੋਕਾਂ ਦੀਆਂ ਅਰਥੀਆਂ ਉੱਠਣ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ। ਜਿਸ ਨੇ ਵੀ ਇਹ ਖਬਰ ਸੁਣੀ ਉਹ ਹੈਰਾਨ ਰਹਿ ਗਿਆ। ਬਜ਼ੁਰਗ ਮਾਂ ਬਿਜਲੀ ਦਾ ਕਰੰਟ ਲੱਗਣ ਨਾਲ 55 ਸਾਲਾਂ ਪੁੱਤਰ ਦੀ ਮੌਤ ਨਾ ਸਹਾਰ ਸਕੀ। ਕੁਝ ਹੀ ਪਲਾਂ ਵਿੱਚ ਉਹ ਵੀ ਦੁਨੀਆਂ ਨੂੰ ਅਲਵਿਦਾ…

ਬਿਊਰੋ ਪ੍ਰਾਈਮ ਪੋਸਟ ਪੰਜਾਬ 

ਇੱਕ ਘਰ ਵਿੱਚ ਤਿੰਨ ਲੋਕਾਂ ਦੀਆਂ ਅਰਥੀਆਂ ਉੱਠਣ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਛਾ ਗਿਆ। ਜਿਸ ਨੇ ਵੀ ਇਹ ਖਬਰ ਸੁਣੀ ਉਹ ਹੈਰਾਨ ਰਹਿ ਗਿਆ। ਬਜ਼ੁਰਗ ਮਾਂ ਬਿਜਲੀ ਦਾ ਕਰੰਟ ਲੱਗਣ ਨਾਲ 55 ਸਾਲਾਂ ਪੁੱਤਰ ਦੀ ਮੌਤ ਨਾ ਸਹਾਰ ਸਕੀ। ਕੁਝ ਹੀ ਪਲਾਂ ਵਿੱਚ ਉਹ ਵੀ ਦੁਨੀਆਂ ਨੂੰ ਅਲਵਿਦਾ ਕਹਿ ਗਈ। ਜਿਵੇਂ ਹੀ ਪਿਓ ਤੇ ਦਾਦੀ ਦੀ ਮੌਤ ਦੀ ਖਬਰ ਘਰ ਪਹੁੰਚੀ ਤਾਂ 15 ਸਾਲਾਂ ਧੀ ਦੀ ਸਿਹਤ ਵੀ ਵਿਗੜ ਗਈ। ਪਲਾਂ ਵਿੱਚ ਹੀ ਉਸ ਦੀ ਵੀ ਮੌਤ ਹੋ ਗਈ। ਇੱਕੋ ਵੇਲੇ ਤਿੰਨ ਲੋਕਾਂ ਦੀ ਮੌਤ ਨੇ ਸਭ ਨੂੰ ਦਹਿਲਾ ਦਿੱਤਾ । ਮਾਮਲਾ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤਾਰੇ ਵਾਲਾ ਦਾ ਹੈ।

विलाप करते परिवार के लोग व ग्रामीण

ਮਿਲੀ ਜਾਣਕਾਰੀ ਮੁਤਾਬਕ ਮੰਗਤ ਸਿੰਘ ਉਰਫ਼ ਮੰਗੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਤਾਰੇ ਵਾਲਾ ਨੂੰ ਉਸ ਵੇਲੇ ਬਿਜਲੀ ਦਾ ਕਰੰਟ ਲੱਗ ਗਿਆ ਜਦੋਂ ਉਹ ਆਪਣੇ ਘਰ ਵਿੱਚ ਲੱਗਾ ਟੁੱਲੂ ਪੰਪ ਚਲਾ ਕੇ ਨਹਾਉਣ ਲੱਗਾ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ। ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੰਗਤ ਦੀ ਲਾਸ਼ ਜਿਵੇਂ ਹੀ ਘਰ ਪਹੁੰਚੀ ਤਾਂ ਬਜ਼ੁਰਗ ਮਾਂ ਹਰੋ ਬਾਈ ਦੇਖਦੇ ਹੀ ਬੇਹੋਸ਼ ਹੋ ਗਈ। ਉਸ ਦੀ ਵਿਗੜਦੀ ਸਿਹਤ ਵੇਖ ਕੇ ਉਹ ਉਸ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਪਿਓ ਤੇ ਦਾਦੀ ਦੀ ਮੌਤ ਦਾ ਸਦਮਾ ਲਖਵਿੰਦਰ ਕੌਰ (15) ਬਰਦਾਸ਼ਤ ਨਾ ਕਰ ਸਕੀ। ਦੋਵਾਂ ਨੂੰ ਮ੍ਰਿਤਕ ਦੇਖ ਕੇ ਉਸ ਦੀ ਤਬੀਅਤ ਵਿਗੜ ਗਈ ਅਤੇ ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਵੀ ਮੌਤ ਹੋ ਗਈ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲਖਵਿੰਦਰ ਕੌਰ ਦੀ ਮਾਂ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਤਿੰਨਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੁਖਦਾਈ ਖਬਰ ਸੁਣਦੇ ਹੀ ਵਿਧਾਇਕ ਜਗਦੀਪ ਕੰਬੋਜ ਗੋਲਡੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਮੰਗਤ ਦੇ ਘਰ ਇੱਕ ਪੁੱਤਰ ਅਤੇ ਇੱਕ ਧੀ ਬਚੇ ਹਨ।

Leave a Reply

Your email address will not be published. Required fields are marked *

Visitor : Visitor