Visitor : Visitor

ਚੋਰਾਂ ਦੇ  ਹੌਂਸਲੇ ਬੁਲੰਦ ਘਰ ਅੱਗੋਂ ਹੀ ਖੜ੍ਹੀ ਕਾਰ ਲੈ ਗਏ   

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 19 ਮਈ 2022 : ਪੰਜਾਬ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ । ਇਸ ਤਰ੍ਹਾਂ ਦੀ ਹੀ ਖ਼ਬਰ ਮਾਨਸਾ ਦੇ ਕਸਬਾ ਬਰੇਟਾ ਦੇ ਸਰਸਵਤੀ ਨਗਰ ‘ਚੋਂ ਘਰ ਅੱਗੇ ਖੜ੍ਹੀ ਕਾਰ ਚੋਰੀ ਹੋਣ ਦੀ ਮਿਲੀ ਹੈ। ਜਾਣਕਾਰੀ ਅਨੁਸਾਰ ਸਰਸਵਤੀ ਨਗਰ ‘ਚ ਮੰਗਲਵਾਰ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 19 ਮਈ 2022 : ਪੰਜਾਬ ਵਿੱਚ ਲਗਾਤਾਰ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ । ਇਸ ਤਰ੍ਹਾਂ ਦੀ ਹੀ ਖ਼ਬਰ ਮਾਨਸਾ ਦੇ ਕਸਬਾ ਬਰੇਟਾ ਦੇ ਸਰਸਵਤੀ ਨਗਰ ‘ਚੋਂ ਘਰ ਅੱਗੇ ਖੜ੍ਹੀ ਕਾਰ ਚੋਰੀ ਹੋਣ ਦੀ ਮਿਲੀ ਹੈ। ਜਾਣਕਾਰੀ ਅਨੁਸਾਰ ਸਰਸਵਤੀ ਨਗਰ ‘ਚ ਮੰਗਲਵਾਰ ਦੀ ਰਾਤ ਪ੍ਰਵੀਨ ਕੁਮਾਰ ਨਾਂ ਦੇ ਵਿਅਕਤੀ ਦੀ ਘਰ ਨੇੜੇ ਖੜ੍ਹੀ ਮਾਰੂਤੀ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਲਿਆ।

ਪੀੜਤ ਨੇ ਦੱਸਿਆ ਕਿ ਉਨ੍ਹਾਂ ਰਾਤ ਕੰਮ ਤੋਂ ਆ ਕੇ ਕਾਰ ਖੜ੍ਹੀ ਕੀਤੀ ਸੀ, ਜਦੋਂ ਸਵੇਰੇ ਦੇਖਿਆ ਤਾਂ ਕਾਰ ਉਥੋਂ ਗਾਇਬ ਸੀ। ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਘਰ ਅੱਗੋਂ ਹੀ ਕਾਰ ਚੋਰੀ ਕਰ ਕੇ ਲੈ ਗਏ। ਪੁਲਿਸ ਨੇ ਕਾਰ ਚੋਰੀ ਹੋਣ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

Visitor : Visitor