Visitor : Visitor
,

ਚੋੋਰੀ ਦੇ ਮੁਕੱਦਮੇ ਵਿੱਚ ਕਾਬੂ ਕਰਕੇ ਮੁਲਜ਼ਮ ਤੋਂ 13 ਹਜ਼ਾਰ ਰੁਪਏ ਨਗਦੀ ਅਤੇ 27 ਗ੍ਰਾਮ ਸੋੋਨਾ ਜੇਵਰਾਤ ਕੀਤੇ ਬਰਾਮਦ

 ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ , 18 ਮਈ 2022 : ਐੱਸਐੱਸਪੀ ਮਾਨਸਾ ਗੌਰਵ ਤੂਰਾ ਆਈਪੀਐੱਸ ਨੇ ਦੱਸਿਆ ਕਿ ਮਿਤੀ 06.04.2022 ਨੂੰ ਪਿੰਡ ਜੋਗਾ ਵਿਖੇ ਚੋੋਰੀ ਦੇ ਦਰਜ ਮੁਕੱਦਮੇ ਵਿੱਚ ਇੱਕ ਮੁਲਜ਼ਮ ਪਰਮਜੀਤ ਕੌਰ ਪਤਨੀ ਭੂਸ਼ਨ ਸਿੰਘ ਵਾਸੀ ਜੋੋਗਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ  । ਜਿਸ ਪਾਸੋਂ 13,000 /- ਰੁਪਏ ਨਗਦੀ ਅਤੇ 27…

 ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ , 18 ਮਈ 2022 : ਐੱਸਐੱਸਪੀ ਮਾਨਸਾ ਗੌਰਵ ਤੂਰਾ ਆਈਪੀਐੱਸ ਨੇ ਦੱਸਿਆ ਕਿ ਮਿਤੀ 06.04.2022 ਨੂੰ ਪਿੰਡ ਜੋਗਾ ਵਿਖੇ ਚੋੋਰੀ ਦੇ ਦਰਜ ਮੁਕੱਦਮੇ ਵਿੱਚ ਇੱਕ ਮੁਲਜ਼ਮ ਪਰਮਜੀਤ ਕੌਰ ਪਤਨੀ ਭੂਸ਼ਨ ਸਿੰਘ ਵਾਸੀ ਜੋੋਗਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ  । ਜਿਸ ਪਾਸੋਂ 13,000 /- ਰੁਪਏ ਨਗਦੀ ਅਤੇ 27 ਗ੍ਰਾਮ ਜੇਵਰਾਤ ਸੋਨਾ ਦੀ ਬਰਾਮਦਗੀ ਕੀਤੀ ਗਈ ਹੈ। ਬਰਾਮਦ ਮਾਲ ਦੀ ਕੁੱਲ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ  ਦੱਸਿਆ ਕਿ ਮਦੈਲਾ ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਵਾਸੀ ਧੌਲਾ ਨੇ ਮਿਤੀ 02.05.2022 ਨੂੰ ਥਾਣਾ ਜੋਗਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਮਿਤੀ 06.04.2022 ਨੂੰ ਪਰਮਜੀਤ ਕੌੌਰ ਅਤੇ ਕੁਲਦੀਪ ਸਿੰਘ ਨੇ ਉਸਦੇ ਪਰਸ ਵਿੱਚੋੋਂ 60 ਹਜ਼ਾਰ ਰੁਪਏ ਨਗਦੀ ਅਤੇ 27 ਗ੍ਰਾਮ ਸੋਨਾ ਜੇਵਰਾਤ ਚੋਰੀ ਕਰ ਲਿਆ, ਜੋ ਦੇਣ ਤੋੋਂ ਇੰਨਕਾਰ ਕਰ ਰਹੇ ਹਨ। ਮਦੈਲਾ ਦੇ ਬਿਆਨ ਪਰ ਪਰਮਜੀਤ ਕੌਰ ਪਤਨੀ ਭੂਸ਼ਨ ਸਿੰਘ ਵਾਸੀ ਜੋਗਾ ਅਤੇ ਕੁਲਦੀਪ ਸਿੰਘ ਵਾਸੀ ਘੁੰਨਸ ਵਿਰੁੱਧ ਮੁਕੱਦਮਾ ਨੰਬਰ 46 ਮਿਤੀ 02.05.2022 ਅ/ਧ 380 ਹਿੰ:ਦੰ: ਥਾਣਾ ਜੋੋਗਾ ਦਰਜ਼ ਰਜਿਸਟਰ ਕਰਕੇ ਤਫਤੀਸ ਦੌਰਾਨ ਅ/ਧ 411 ਹਿੰ:ਦੰ: ਦਾ ਵਾਧਾ ਕੀਤਾ ਗਿਆ।  ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਜੋਗਾ ਅਤੇ ਸ:ਥ: ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫਤੀਸ ਅਮਲ ਵਿੱਚ ਲਿਆ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਥਾਵਾਂ ਤੇ ਰੇਡ ਕੀਤੇ ਗਏ। ਮੁਲਜ਼ਮ ਪਰਮਜੀਤ ਕੌੌਰ ਨੂੰ ਮਿਤੀ 14.05.2022 ਨੂੰ ਗ੍ਰਿਫਤਾਰ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋਂ 13 ਹਜ਼ਾਰ ਰੁਪਏ ਨਗਦੀ ਅਤੇ 27 ਗ੍ਰਾਮ ਸੋਨਾ ਜੇਵਰਾਤ ਦੀ ਬਰਾਮਦਗੀ ਕਰਕੇ ਕਬਜ਼ੇ  ਵਿੱਚ ਲਿਆ ਗਿਆ। ਦੂਸਰੇ ਮੁਲਜ਼ਮ ਕੁਲਦੀਪ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਮੁਕੱਦਮੇ  ਦੀ ਬਾਕੀ ਰਹਿੰਦੀ ਬਰਾਮਦਗੀ ਕਰਵਾਈ ਜਾਵੇਗੀ। ਗ੍ਰਿਫਤਾਰ ਮੁਲਜ਼ਮ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Leave a Reply

Your email address will not be published. Required fields are marked *

Visitor : Visitor