313 ਬੋਤਲਾਂ ਸ਼ਰਾਬ ਸਮੇਤ ਕਾਰ, 110 ਨਸ਼ੀਲੀ ਗੋੋਲੀਆਂ, 20 ਲੀਟਰ ਲਾਹਣ, 10 ਗ੍ਰਾਮ ਹੈਰੋਇਨ, 1 ਕਿਲੋੋਗ੍ਰਾਮ ਭੁੱਕੀ ਪੋੋਸਤ ਡੋੋਡੇ, 1 ਚਾਲੂ ਭੱਠੀ ਬਰਾਮਦ
ਜੂਆ ਐਕਟ ਤਹਿਤ ਮੁਲਜ਼ਮ ਨੂੰ ਕਾਬੂ ਕਰਕੇ 4860/- ਰੁਪਏ ਦੀ ਨਗਦੀ ਜੂਆ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 18 ਮਈ 2022 : ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ । ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ ਕਾਰਵਾਈ ਕਰਦੇ ਹੋੋਏ ਸੀਆਈਏ ਸਟਾਫ ਮਾਨਸਾ ਦੇ ਸ:ਥ: ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਅਜੇ ਕੁਮਾਰ ਉਰਫ ਬੋੋਨੀ ਪੁੱਤਰ ਓਮ ਪ੍ਰਕਾਸ਼ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋੋਂ 10 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ-1 ਮਾਨਸਾ ਵਿਖੇ ਐਨਡੀਪੀਐਸ ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਥਾਣਾ ਸਰਦੂਲਗੜ ਦੇ ਸ:ਥ: ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਵਿਨੇ ਕੁਮਾਰ ਉੁਰਫ ਵਿੱਕੀ ਪੁੱਤਰ ਭਾਲ ਸਿੰਘ ਵਾਸੀ ਖੈਰਾ ਖੁਰਦ ਨੂੰ ਕਾਬੂ ਕਰਕੇ ਉਸ ਪਾਸੋੋਂ 110 ਨਸ਼ੀਲੀ ਗੋਲੀਆਂ ਮਾਰਕਾ ਟਰਾਮਾਡੋੋਲ ਬਰਾਮਦ ਕੀਤੀ । ਥਾਣਾ ਸਦਰ ਮਾਨਸਾ ਦੇ ਸ:ਥ: ਭਗਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਇੱਕਬਾਲ ਸਿੰਘ ਉਰਫ ਕਾਲਾ ਪੁੱਤਰ ਮਿੱਠੂ ਸਿੰਘ ਵਾਸੀ ਭੈਣੀਬਾਘਾ ਨੂੰ ਕਾਬੂ ਕਰਕੇ ਉਸ ਪਾਸੋੋਂ 1 ਕਿਲੋੋਗ੍ਰਾਮ ਭੁੱਕੀ ਪੋੋਸਤ ਡੋੋਡੇ ਦੀ ਬਰਾਮਦਗੀ ਕੀਤੀ ਗਈ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੇ ਜਾਣਗੇ, ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਐਕਸਾਈਜ ਸਟਾਫ ਮਾਨਸਾ ਦੇ ਹੌਲਦਾਰ ਅਰਸ਼ਦੀਪ ਸ਼ਰਮਾ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ਤੇ ਛਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅਹਿਮਦਪੁਰ ਅਤੇ ਅੰਮ੍ਰਿਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੂਸਾਖੇੜਾ ਨੂੰ ਵੋੋਕਸਵੈਗਨ ਕਾਰ ਨੰਬਰੀ ਐਚਆਰ26ਬੀਕੇ-7533 ਸਮੇਤ ਕਾਬੂ ਕਰਕੇ 240 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਾਹੀ (ਹਰਿਆਣਾ) ਬਰਾਮਦ ਕੀਤੀ ਗਈ, ਜਿਸਦੇ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਸ਼ਨੀ ਪੁੱਤਰ ਗਨੇਸ਼ ਰਾਮ ਵਾਸੀ ਮਾਨਸਾ ਨੂੰ ਕਾਬੂ ਕਰਕੇ 56 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਹਰਿਆਣਾ ਬਰਾਮਦ ਕੀਤੀ ਗਈ।
ਥਾਣਾ ਭੀਖੀ ਦੀ ਪੁਲਿਸ ਪਾਰਟੀ ਵੱਲੋੋਂ ਕੁਲਵਿੰਦਰ ਸਿੰਘ ਪੁੱਤਰ ਜੋੋਰਾ ਸਿੰਘ ਵਾਸੀ ਬੋੋੜਾਵਾਲ ਨੂੰ ਕਾਬੂ ਕਰਕੇ 11 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ।
ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋੋਂ ਰਾਮਫਲ ਸਿੰਘ ਪੁੱਤਰ ਜੱਗਰ ਸਿੰਘ ਵਾਸੀ ਕਿਸ਼ਨਗੜ ਨੂੰ ਕਾਬੂ ਕਰਕੇ 5 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ।

ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਵੱਲੋੋਂ ਪਾਸਾ ਸਿੰਘ ਪੁੱਤਰ ਸੌੌਦਾਗਰ ਸਿੰਘ ਵਾਸੀ ਭੰਮੇ ਕਲਾਂ ਨੂੰ ਕਾਬੂ ਕਰਕੇ 1 ਚਾਲੂ ਭੱਠੀ, 20 ਲੀਟਰ ਲਾਹਣ ਤੇ 1 ਬੋਤਲ ਸ਼ਰਾਬ ਨਜਾਇਜ਼ ਬਰਾਮਦ ਕੀਤੀ ਗਈ।
ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਮਹਿੰਦਰਪਾਲ ਪੁੱਤਰ ਤਾਰਾ ਚੰਦ ਵਾਸੀ ਬੁਢਲਾਡਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਰੇਡ ਕਰਕੇ ਮੁਲਜ਼ਮ ਨੂੰ ਦੜਾ ਸੱਟਾ ਲਗਾਉਦਿਆ ਕਾਬੂ ਕਰਕੇ 4860/- ਰੁਪਏ ਦੀ ਨਗਦੀ ਜੂਆ ਬਰਾਮਦ ਕੀਤੀ ਗਈ।
ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਨਸ਼ਿਆਂ ਅਤੇ ਮਾਡ਼ੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ।

