Visitor : Visitor
,

ਤੇਜ਼ ਰਫ਼ਤਾਰ ਬੱਸ ਨਾਲ ਟੱਕਰ ਤੇ ਸਕੂਟੀ ਤੋਂ ਡਿੱਗੇ  ਬਜ਼ੁਰਗ ਜੋੜੇ ਦੀ ਮੌਕੇ ਤੇ ਹੀ ਮੌਤ

  ਬਿਊਰੋ,  ਪ੍ਰਾਈਮ ਪੋਸਟ ਪੰਜਾਬ  ਲੁਧਿਆਣਾ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸਾ ਪਿੰਡ ਲੱਢਾ ਚਿਹਲਾ ਵਿੱਚ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਪਤੀ-ਪਤਨੀ ਸੜਕ ‘ਤੇ ਡਿੱਗ ਗਏ, ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ। ਲੋਕਾਂ ਮੁਤਾਬਕ ਬੱਸ…

  
ਬਿਊਰੋ,  ਪ੍ਰਾਈਮ ਪੋਸਟ ਪੰਜਾਬ 

ਲੁਧਿਆਣਾ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸਾ ਪਿੰਡ ਲੱਢਾ ਚਿਹਲਾ ਵਿੱਚ ਵਾਪਰਿਆ। ਇੱਥੇ ਇੱਕ ਤੇਜ਼ ਰਫਤਾਰ ਬੱਸ ਨੇ ਸਕੂਟੀ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਟੱਕਰ ਨਾਲ ਦੋਵੇਂ ਪਤੀ-ਪਤਨੀ ਸੜਕ ‘ਤੇ ਡਿੱਗ ਗਏ, ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ।

ਲੋਕਾਂ ਮੁਤਾਬਕ ਬੱਸ ਡਰਾਈਵਰ ਤੇਜ਼ ਰਫਤਾਰ ਨਾਲ ਆ ਰਿਹਾ ਸੀ ।ਸੰਤੁਲਨ ਵਿਗੜਨ ਤੋਂ ਬਾਅਦ ਉਸ ਨੇ ਸਕੂਟੀ  ਸਵਾਰ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਸਮਰਾਲਾ ਦੇ ਕੋਲ ਪਿੰਡ ਬਘੌਰ ਆਪਣੀ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ।

ਮ੍ਰਿਤਕ ਦੀ ਪਛਾਣ ਰਘੁਬੀਰ ਸਿੰਘ (75) ਤੇ ਰੰਜੀਤ ਕੌਰ ਪਿੰਡ ਗੁਰਦਿੱਤਾਪੁਰਾ ਦੋਰਾਹਾ ਵਜੋਂ ਹੋਈ ਹੈ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਮਰਾਲਾ ਸਿਵਲ ਹਸਪਤਾਲ ਵਿੱਚ ਰਖਵਾ ਦਿੱਤੀਆਂ ਹਨ।

Leave a Reply

Your email address will not be published. Required fields are marked *

Visitor : Visitor