ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 14 ਮਈ 2022 : ਮਾਨਸਾ ਦੇ ਪ੍ਰਬੰਧਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਐੱਸਐੱਸਪੀ ਮਾਨਸਾ ਨੇ ਮਾਨਸਾ ਦੇ ਵੱਖ ਵੱਖ ਅਹੁਦੇਦਾਰਾਂ ਤੇ ਪ੍ਰਧਾਨਾਂ ਨਾਲ ਮੀਟਿੰਗ ਕੀਤੀ । ਜਿਸ ਵਿੱਚ ਸੁਰੇਸ਼ ਕੁਮਾਰ ਨੰਦਗੜੀਆਂ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਅਤੇ ਸ਼ਹਿਰੀ ਪ੍ਰਧਾਨ ਕਰਿਆਣਾ ਐਸੋਸੀਏਸ਼ਨ ਮਾਨਸਾ, ਵਿਜੇ ਗਰਗ ਜਿਲ੍ਹਾ ਪ੍ਰਧਾਨ ਕਰਿਆਣਾ ਐਸੋੋਸੀਏਸ਼ਨ ਮਾਨਸਾ, ਮਨੋੋਜ ਗੋਇਲ ਪ੍ਰਧਾਨ ਰੇਡੀਮੇਡ ਯੂਨੀਅਨ, ਅਨਿਲ ਬੱਤਰਾ ਸੈਕਟਰੀ ਰੇਡੀਮੇਡ ਯੂਨੀਅਨ , ਸੁਭਾਸ਼ ਚੰਦ ਮੇਨ ਬਜਾਰ ਰੇਡੀਮੇਡ ਕਮੇਟੀ ਮਾਨਸਾ, ਗੇਜਾ ਸਿੰਘ ਪ੍ਰਧਾਨ ਆਟੋੋ ਯੂਨੀਅਨ, ਦੀਨਾ ਨਾਥ ਚੁੱਘ ਪ੍ਰਧਾਨ ਹਲਵਾਈ ਯੂਨੀਅਨ, ਰਾਧਾ ਰਮਨ ਸੈਕਟਰੀ ਹਲਵਾਈ ਯੂਨੀਅਨ , ਸੁਰਿਸ਼ਟਪਾਲ ਪ੍ਰਧਾਨ 12 ਹੱਟਾਂ ਚੌੌਕ ਸਬਜੀ ਰੇਹੜੀ ਯੂਨੀਅਨ, ਮਦਨ ਲਾਲ ਪ੍ਰਧਾਨ ਰੇਲਵੇ ਫਾਟਕ ਸਬਜੀ ਰੇਹੜੀ ਯੂਨੀਅਨ, ਰਾਕੇਸ਼ ਕੁਮਾਰ ਸੈਕਟਰੀ ਮੋੋਬਾਇਲ ਯੂਨੀਅਨ, ਚਿਰਾਗ ਬਾਂਸਲ ਮੈਂਬਰ ਮੋੋਬਾਇਲ ਯੂਨੀਅਨ, ਬਲਵੀਰ ਸਿੰਘ ਅਤੇ ਲਛਮਣ ਸਿੰਘ ਸਵਰਨਕਾਰ ਯੂਨੀਅਨ ਮਾਨਸਾ ਆਦਿ ਆਹੁਦੇਦਾਰਾਂ ਨੂੰ ਦਫਤਰ ਵਿਖੇ ਬੁਲਾ ਕੇ ਉਹਨਾਂ ਨਾਲ ਵਿਸਥਾਰ ਨਾਲ ਮੀਟਿੰਗ ਕੀਤੀ ਗਈ। ਸ਼ਹਿਰ ਅੰਦਰ ਟਰੈਫਿਕ ਸਮੱਸਿਆ ਦਾ ਹੱਲ ਕਰਕੇ ਸ਼ਹਿਰ ਨੂੰ ਹੋੋਰ ਸੁੰਦਰ ਬਨਾਉਣ ਲਈ ਉਹਨਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਹਨਾਂ ਨਾਲ ਮਸਲਿਆ ਨੂੰ ਡੂੰਘਾਈ ਨਾਲ ਵਿਚਾਰ ਕੇ ਉਹਨਾਂ ਦੇ ਸੁਝਾਅ ਲਏ ਗਏ। ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਹਾਜ਼ਰ ਆਏ ਸਾਰੇ ਪ੍ਰਧਾਨ , ਆਹੁਦੇਦਾਰਾਂ ਅਤੇ ਮੋੋਹਤਬਰਾਂ ਨੂੰ ਅਪੀਲ ਕੀਤੀ ਕਿ ਉਹ ਜਾ ਕੇ ਆਪਣੀ ਆਪਣੀ ਯੂਨੀਅਨ ਦੇ ਸਬੰਧਤ ਦੁਕਾਨਦਾਰਾਂ/ਵਿਆਕਤੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਜਾਗਰੂਕ ਕਰਨਗੇ ਕਿ ਉਹ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਅੱਗੇ ਆਉਣ। ਦੁਕਾਨਦਾਰ ਸਮਾਨ ਨੂੰ ਦੁਕਾਨ ਤੋਂ ਬਾਹਰ ਨਾ ਲਗਾਉਣ, ਸੜਕ ਤੇ ਲੱਗੀ ਪੀਲੀ ਪੱਟੀ ਦੇ ਅੰਦਰ ਹੀ ਆਪਣਾ ਵਹੀਕਲ ਅਤੇ ਸਮਾਨ ਰੱਖਣ, ਵਹੀਕਲ ਖੜ੍ਹਾ ਕਰਨ ਲਈ ਛੇਤੀ ਹੀ ਪਾਰਕਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ, ਇਸ ਲਈ ਆਪਣੇ ਵਹੀਕਲਾਂ ਨੂੰ ਬਜਾਰ ਵਿੱਚ ਖੜ੍ਹਾ ਕਰਨ ਦੀ ਬਜਾਏ ਪਾਰਕਿੰਗ ਵਾਲੀ ਜਗ੍ਹਾਂ ਵਿੱਚ ਖੜ੍ਹਾ ਕਰਨ। ਆਉਣ-ਜਾਣ ਲਈ ਵਨ-ਵੇ ਦੀ ਵਰਤੋੋਂ ਕੀਤੀ ਜਾਵੇ।
ਇਸੇ ਤਰ੍ਹਾਂ ਰੇੇਹੜੀਆਂ ਲਈ ਇੱਕ ਜਗ੍ਹਾਂ ਨਿਰਧਾਰਤ ਕੀਤੀ ਜਾ ਰਹੀ ਹੈ, ਸਾਰੀਆ ਰੇਹੜੀਆਂ ਨੂੰ ਉਥੇ ਹੀ ਲਗਾ ਕੇ ਸਬਜ਼ੀ ਆਦਿ ਵੇਚੀ ਜਾਵੇ। ਭੀੜੇ ਬਜਾਰ ਅੰਦਰ ਰੇਹੜੀ ਨਾ ਲਗਾਈ ਜਾਵੇ ਅਤੇ ਨਾ ਹੀ ਰੇਹੜੀ ਨੂੰ ਇੱਕ ਥਾਂ ਤੇ ਪੱਕੇ ਤੌੌਰ ਤੇ ਖੜ੍ਹਾ ਕੀਤਾ ਜਾਵੇ ਤਾਂ ਜੋੋ ਟਰੈਫਿਕ ਜਾਮ ਨਾ ਲੱਗੇ। ਜੋੋ ਵਿਅਕਤੀ ਦੁਕਾਨਾਂ ਅੰਦਰ ਸਮਾਨ ਦੀ ਢੋਆ-ਢੁਆਈ ਕਰਦੇ ਹਨ, ਉਹਨਾਂ ਦਾ ਸਮਾਂ ਨਿਰਧਾਰਤ ਕੀਤਾ ਜਾਵੇਗਾ ਅਤੇ ਆਰਓ ਪਲਾਂਟ ਵਾਲੀਆ ਗੱਡੀਆ ਜੋ ਦੁਕਾਨਾਂ/ਬਜਾਰ ਆਦਿ ਵਿੱਚ ਪਾਣੀ ਵਾਲੇ ਕੈਂਪਰ ਸਪਲਾਈ ਕਰਦੀਆ ਹਨ, ਦਾ ਵੀ ਸਮਾਂ ਤਹਿ ਕੀਤਾ ਜਾ ਰਿਹਾ ਹੈ। ਸਾਰੇ ਆਟੋ ਚਾਲਕ ਆਪਣੇ ਆਟੋ ਸੜਕ ਤੇ ਲਿਆਉਣ ਤੋਂ ਪਹਿਲਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਆਪਣੇ ਆਟੋੋ ਨੂੰ ਕਮੇਟੀ ਵਿੱਚ ਦਰਜ਼ ਕਰਵਾ ਲੈਣ ਅਤੇ ਸਵਾਰੀਆ ਚੜਾਉਣ/ ਉਤਾਰਣ ਸਮੇਂ ਆਟੋ ਨੂੰ ਇੱਕ ਸਾਈਡ ਤੇ ਖੜ੍ਹਾ ਕਰਨ ਤਾਂ ਜੋ ਟਰੈਫਿਕ ਜਾਮ ਨਾ ਲੱਗੇ। ਰਾਤ ਸਮੇਂ ਦੁਕਾਨਾਂ ਦੀ ਸੁਰੱਖਿਆਂ ਨੂੰ ਹੋੋਰ ਬਿਹਤਰ ਬਨਾਉਣ ਲਈ ਆਪਸੀ ਵਿਚਾਰ-ਵਟਾਂਦਰਾ ਕਰਕੇ ਚੌੌਕੀਦਾਰ ਰੱਖਣ ਦੀ ਸਲਾਹ ਦਿੱਤੀ ਗਈ। ਦੁਕਾਨਾਂ ਦੇ ਅੰਦਰ/ਬਾਹਰ ਵਧੀਆਂ ਕੁਵਾਲਟੀ ਦੇ ਰਿਕਾਰਡਿੰਗ ਵਾਲੇ ਸੀਸੀਟੀਵੀ ਕੈਮਰੇ ਲਗਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਇਹਨਾਂ ਗੱਲਾਂ ਦੀ ਪਾਲਣਾ ਸਬੰਧੀ ਪ੍ਰਸਾਸ਼ਨ ਵੱਲੋੋਂ ਲਗਾਤਾਰ ਮੁਨਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਸਮਝਾਇਆ ਜਾ ਰਿਹਾ ਹੈ। ਐੱਸ ਐੱਸ ਪੀ ਮਾਨਸਾ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ਼ਹਿਰ ਮਾਨਸਾ ਨੂੰ ਹੋਰ ਸੁੰਦਰ ਬਨਾਉਣ ਲਈ ਉਕਤ ਗੱਲਾਂ ਨੂੰ ਸਵੀਕਾਰ ਕਰਦੇ ਹੋਏ ਮਾਨਸਾ ਪੁਲਿਸ ਨੂੰ ਪੂਰਾ ਸਹਿਯੋੋਗ ਦੇਣ।
ਇਸ ਮੌਕੇੇ ਗੋਬਿੰਦਰ ਸਿੰਘ, ਡੀਐਸਪੀ ਮਾਨਸਾ, ਸੰਜੀਵ ਗੋਇਲ ਡੀਐਸਪੀ (ਸਪੈਸ਼ਲ ਬ੍ਰਾਂਚ) ਮਾਨਸਾ ਤੋੋਂ ਇਲਾਵਾ ਐਸਆਈ ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ, ਐਸਆਈ ਬਲਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਅਤੇ ਐਸਆਈ ਹਰਦਿਆਲ ਦਾਸ ਇੰਚਾਰਜ ਸਿਟੀ ਟਰੈਫਿਕ ਮਾਨਸਾ ਹਾਜ਼ਰ ਸਨ।











