Visitor : Visitor
,

ਭਿਆਨਕ ਸੜਕ ਹਾਦਸਾ  : ਟਰੱਕ ਨਾਲ ਟਕਰਾ ਕੇ ਮੋਟਰਸਾਈਕਲ ਦੇ ਉੱਡੇ ਪਰਖੱਚੇ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਤਰਨਤਾਰਨ ਵਿੱਚ ਫਤਿਹਾਬਾਦ ਸਥਿਤ ਗੁਰਦੁਆਰਾ ਬਾਬਾ ਡੰਡਿਆ ਵਾਲਾ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਬਾਈਕ ‘ਤੇ ਪੰਜ ਲੋਕ ਸਵਾਰ ਹੋ ਕੇ ਕਪੂਰਥਲਾ ਤੋਂ ਫਤਿਹਾਬਾਦ ਜਾ ਰਹੇ ਸਨ। ਅਚਾਨਕ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਲਪੇਟ ਵਿੱਚ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਤਰਨਤਾਰਨ ਵਿੱਚ ਫਤਿਹਾਬਾਦ ਸਥਿਤ ਗੁਰਦੁਆਰਾ ਬਾਬਾ ਡੰਡਿਆ ਵਾਲਾ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਬਾਈਕ ਸਵਾਰ ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਬਾਈਕ ‘ਤੇ ਪੰਜ ਲੋਕ ਸਵਾਰ ਹੋ ਕੇ ਕਪੂਰਥਲਾ ਤੋਂ ਫਤਿਹਾਬਾਦ ਜਾ ਰਹੇ ਸਨ। ਅਚਾਨਕ ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਨ ਗੁਆਉਣ ਵਾਲਿਆਂ ਦੀ ਪਛਾਣ ਕਪੂਰਥਲਾ ਦੇ ਪਿੰਡ ਬਰਿੰਦਰਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਉਸ ਦੀ ਪਤਨੀ ਕਮਲਾ ਰਾਣੀ, ਬੱਚੇ ਅਰਮਾਨ (7) ਤੇ ਸ਼ਗੁਨ (9) ਵਜੋਂ  ਹੋਈ ਹੈ। ਉਨ੍ਹਾਂ ਨਾਲ ਜ਼ਖਮੀ ਹੋਈ ਔਰਤ ਰਾਜਬੀਰ ਕੌਰ ਨਿਮ ਵਾਲੀ ਘਾਟੀ (ਗੋਇੰਦਵਾਲ ਸਾਹਿਬ) ਦੀ ਰਹਿਣ ਵਾਲੀ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਕਈ ਫੁੱਟ ਉੱਪਰ ਉਛਲਿਆ ਤੇ ਉਸ ਦੇ ਪਰਖੱਚੇ ਉੱਡ ਗਏ। ਚਾਰੇ ਮੈਂਬਰ ਸਿਰ ਦੇ ਭਾਰ ਡਿੱਗੇ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਜਬੀਰ ਕੌਰ ਫੁਟਪਾਥ ‘ਤੇ ਡਿੱਗੀ, ਉਸ ਦੀ ਵੀ ਹਾਲਤ ਗੰਭੀਰ ਹੈ।
ਕੁਲਦੀਪ ਆਪਣੀ ਪਤਨੀ ਤੇ ਦੋਵੇਂ ਬੱਚਿਆਂ ਤੇ ਰਿਸ਼ਤੇਦਾਰ ਰਾਜਬੀਰ ਕੌਰ ਨਾਲ ਮੋਟਰਾਈਸਕਲ ‘ਤੇ ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਕਪੂਰਥਲਾ ਤੋਂ ਫਤਿਹਾਬਾਦ ਜਾਣ ਲਈ   ਚੱਲਿਆ ਸੀ। ਥਾਣਾ ਗੋਇੰਦਵਾਲ ਸਾਹਿਬ ਵਿੱਚ ਗੁਰਦੁਆਰਾ ਬਾਬਾ ਡੰਡਆਵਾਲਾ, ਖਵਾਸਪੁਰਾ ਦੇ ਕੋਲ ਤੇਜ਼ ਰਫਤਾਰ ਮੋਟਰਸਾਈਕਲ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਗਿਆ। ਟਰੱਕ ਫਤਿਹਾਬਾਦ ਤੋਂ ਖਡੂਰ ਸਾਹਿਬ ਜਾ ਰਿਹਾ ਸੀ।ਹਾਦਸੇ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ, ਥਾਣਾ ਇੰਚਾਰਜ ਸ਼ਿਵਦਰਸ਼ਨ ਸਿੰਘ, ਚੌਂਕੀ ਫਤਿਹਾਬਾਦ ਦੇ ਇੰਚਾਰਜ ਬਲਦੇਵ ਰਾਜ ਮੌਕੇ ‘ਤੇ ਪਹੁੰਚੇ ਤੇ ਚਾਰੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਥਾਣਾ ਇੰਚਾਰਜ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਨੇ ਟਰੱਕ ਰੋਕ ਲਿਆ ਸੀ ਤੇ ਉਹ ਮੌਕੇ ਤੋਂ ਭੱਜਿਆ ਨਹੀਂ। ਪੁਲਿਸ ਨੇ ਟਰੱਕ ਡਰਾਈਵਰ ਅਨੁਰਾਗ ਸਿੰਘ ਪੁੱਤਰ ਅੰਚਲ ਸਿੰਘ ਰਾਜਪੂਰ ਨਿਵਾਸੀ ਕੂਪਰੋਲਾ, ਬਰਨੋਸੀ, ਥਾਣਾ ਨੂਰਪੁਰ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Leave a Reply

Your email address will not be published. Required fields are marked *

Visitor : Visitor